ਦੀਵਾਲੀ ਮੌਕੇ ਪਟਾਕਿਆਂ ਦੇ ਰੌਲੇ ''ਚ ਹਾਈਕੋਰਟ ਦੇ ਹੁਕਮ ਹੋਏ ਧੂੰਆਂ-ਧੂੰਆਂ

10/20/2017 4:52:15 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) — ਮੁਕਤਸਰ 'ਚ ਹਾਈਕੋਰਟ ਵਲੋਂ ਦੀਵਾਲੀ ਮੌਕੇ ਭੀੜ ਭਰੇ ਬਜ਼ਾਰਾਂ 'ਚ ਪਟਾਕੇ ਵੇਚਣ 'ਤੇ ਰੋਕ ਦੇ ਹੁਕਮਾਂ ਦੀਆਂ ਧੱਜੀਆਂ ਉਡਦੀਆਂ ਆਮ ਦੇਖਣ ਨੂੰ ਮਿਲੀਆਂ,ਉਥੇ ਹੀ ਸ਼ਾਮ 6.30  ਵਜੇ ਤਕ ਪਟਾਕੇ ਚਲਾਉਣ ਦੇ ਹੁਕਮ ਵੀ ਪਟਾਕਿਆਂ ਦੇ ਰੌਲੇ 'ਚ ਧੂੰਆਂ-ਧੂੰÎਆਂ ਹੁੰਦੇ ਨਜ਼ਰ ਆਏ। ਹਾਲਾਕਿ ਦੀਵਾਲੀ ਤੋਂ ਇਕ ਦੋ ਦਿਨ ਪਹਿਲਾਂ ਤਾਂ ਪੁਲਸ ਪ੍ਰਸ਼ਾਸਨ ਨੇ ਬਜ਼ਾਰਾਂ 'ਚ ਬਿਨ੍ਹਾਂ ਲਾਇਸੰਸ ਦੇ ਪਟਾਕਿਆਂ ਦੇ ਸਟਾਲ ਲਗਾ ਕੇ ਬੈਠੇ ਵਿਕਰੇਤਾਵਾਂ 'ਤੇ ਸਖਤੀ ਬਣਾਈ ਰੱਖੀ ਸੀ ਪਰ ਦੀਵਾਲੀ ਦੇ ਦੀਵਾਲੀ ਵਾਲੇ ਦਿਨ ਪੁਲਸ ਅਧਿਕਾਰੀ ਵੀ ਕੁੰਬਕਰਨੀ ਨੀਂਦ ਸੁੱਤੇ ਨਜ਼ਰ ਆਏ, ਜਿਸ ਦੇ ਨਤੀਜੇ ਵਜੋਂ ਦੀਵਾਲੀ ਦੇ ਦਿਨ ਬਾਜ਼ਾਰਾਂ 'ਚ ਬਿਨ੍ਹਾਂ ਲਾਇਸੰਸ ਵਾਲੇ ਪਟਾਕੇ ਵੇਚਣ ਵਾਲਿਆਂ ਨੇ ਵੀ ਧੱੜਲੇ ਨਾਲ ਕਮਾਈ ਕੀਤੀ। ਰਾਤ ਦੇ ਸਮੇਂ ਪਟਾਕਿਆਂ ਦੇ ਰੌਲੇ 'ਚ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉੱਡਦੀਆਂ ਨਜ਼ਰ ਆਈਆਂ। 
ਜ਼ਿਕਰਯੋਗ ਹੈ ਕਿ ਇਸ ਵਾਰ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਪੁਲਸ ਤੇ ਪਟਾਕਾ ਵਿਕਰੇਤਾਵਾਂ ਦੀ ਅੱਖ-ਮਿਚੌਲੀ ਚਲ ਰਹੀ ਸੀ। ਪੁਲਸ ਨੇ ਸਖਤੀ ਵਰਤਦਿਆਂ ਕਈ ਥਾਵਾਂ 'ਤੇ ਬਿਨ੍ਹਾਂ ਲਾਇਸੰਸ ਪਟਾਕੇ ਦੇ ਸਟਾਲ ਲਗਾ ਕੇ ਬੈਠੇ ਲੋਕਾਂ ਦੇ ਸਟਾਲ ਹਟਲਾ ਦਿੱਤੇ ਪਰ ਉਨ੍ਹਾਂ ਦੇ ਉਥੋਂ ਜਾਂਦਿਆਂ ਹੀ ਮੁੜ ਦੁਕਾਦਾਰ ਆਪਣੇ ਸਟਾਲ ਸਜ਼ਾ ਲੈਂਦੇ ਸਨ। ਦੀਵਾਲੀ ਦੇ ਦਿਨ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਵੀ ਤਿਉਹਾਰ ਮਨਾਉਣ 'ਚ ਮਸ਼ਰੂਫ ਹੋਣ ਦੇ ਚਲਦਿਆਂ ਪਟਾਕਾ ਵਿਕਰੇਤਾਵਾਂ ਨੇ ਨਿਡਰ ਹੋ ਕੇ ਪਟਾਕਾ ਵੇਚਿਆ।
ਸ਼ਰਧਾਲੂਆਂ ਨੇ ਮੰਦਰਾਂ ਤੇ ਘਰਾਂ 'ਚ ਕੀਤੇ ਦੀਪ ਦਾਨ
ਦੀਵਾਲੀ 'ਤੇ ਸ਼ਰਧਾਲੂਆਂ ਨੇ ਮੰਦਰਾਂ ਤੇ ਘਰਾਂ 'ਚ ਦੀਪ ਦਾਨ ਕੀਤੇ। ਇਸ ਦੌਰਾਨ ਘਰਾਂ 'ਚ ਜਿਥੇ ਦੀਪਮਾਲਾ ਕੀਤੀ ਗਈ, ਉਥੇ ਹੀ ਲੋਕਾਂ ਨੇ ਬਿਜਲੀ ਦੀਆਂ ਲੜੀਆਂ ਨਾਲ ਵੀ ਘਰਾਂ ਤੇ ਦੁਕਾਨਾਂ ਨੂੰ ਸਜਾਇਆ। ਦੀਪ ਦਾਨ ਤੋਂ ਪਹਿਲਾਂ ਸ਼ਰਧਾਲੂਆਂ ਨੇ ਮਾਂ ਲਕਸ਼ਮੀ, ਗਣੇਸ਼ ਜੀ, ਮਾਂ ਸਰਵਸਤੀ ਤੇ ਕੁਬੇਰ ਦੇਵਤਾ ਦੀ ਪ੍ਰਾਥਨਾ ਕੀਤੀ ਤੇ ਲੋਕਾਂ ਹਰ ਵਾਰ ਦੀ ਤਰ੍ਹਾਂ ਪਟਾਕਿਆਂ, ਮਿਠਾਈਆਂ ਤੇ ਆਪਣੇ ਸਕੇ ਸੰਬੰਧੀਆਂ ਨੂੰ ਤੋਹਫੇ ਦੇ ਕੇ ਦੀਵਾਲੀ ਦਾ ਆਨੰਦ ਮਾਣਿਆ। 


Related News