ਜ਼ਿਲੇ ''ਚ ਪਟਾਕਿਆਂ ਦੀ ਵਿਕਰੀ ਲਈ 17 ਆਰਜ਼ੀ ਲਾਇਸੈਂਸ ਜਾਰੀ

10/17/2017 3:08:01 PM

ਕਪੂਰਥਲਾ(ਮਲਹੋਤਰਾ)— ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਸੋਮਵਾਰ ਨੂੰ ਸਥਾਨਕ ਯੋਜਨਾ ਭਵਨ ਵਿਖੇ ਜ਼ਿਲੇ 'ਚ ਪਟਾਕਿਆਂ ਦੀ ਵਿਕਰੀ ਲਈ 17 ਆਰਜ਼ੀ ਲਾਇਸੰਸ ਜਾਰੀ ਕੀਤੇ ਗਏ। ਡਿਪਟੀ ਕਮਿਸ਼ਨਰ ਮੁਹੰਮਦ ਤਈਅਬ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਦੀ ਮੌਜੂਦਗੀ ਵਿਚ ਬਿਲਕੁਲ ਪਾਰਦਰਸ਼ੀ ਢੰਗ ਨਾਲ ਕੱਢੇ ਗਏ ਡਰਾਅ ਦੌਰਾਨ ਜ਼ਿਲੇ ਭਰ ਵਿਚੋਂ ਆਏ ਅਰਜ਼ੀਕਰਤਾ ਵੀ ਹਾਜ਼ਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਰਜ਼ੀਆਂ ਲੈਣ ਲਈ ਨਿਰਧਾਰਿਤ ਕੀਤੇ ਸਮੇਂ ਮੁਤਾਬਕ ਪ੍ਰਾਪਤ ਹੋਈਆਂ 165 ਅਰਜ਼ੀਆਂ 'ਚੋਂ 17 ਨੂੰ ਲਾਇਸੈਂਸ ਜਾਰੀ ਕੀਤੇ ਗਏ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਜਾਰੀ ਕੀਤੇ ਗਏ ਆਰਜ਼ੀ ਲਾਇਸੈਂਸਾਂ ਦੇ ਮੁਕਾਬਲੇ ਇਸ ਸਾਲ 20 ਫੀਸਦੀ ਆਰਜ਼ੀ ਲਾਇਸੈਂਸ ਜਾਰੀ ਕਰਨ ਦੇ ਆਦੇਸ਼ ਦੀ ਪਾਲਣਾ ਕਰਦਿਆਂ ਇਹ ਲਾਇਸੈਂਸ ਜਾਰੀ ਕੀਤੇ ਗਏ ਹਨ। 
ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਪਿਛਲੇ ਸਾਲ 84 ਆਰਜ਼ੀ ਲਾਇਸੈਂਸ ਜਾਰੀ ਕੀਤੇ ਗਏ ਸਨ, ਜਿਸ ਦਾ 20 ਫੀਸਦੀ 17 ਬਣਦਾ ਹੈ। ਡਰਾਅ ਰਾਹੀਂ ਕੱਢੇ ਗਏ ਆਰਜ਼ੀ ਲਾਇਸੈਂਸ ਹੋਲਡਰਾਂ ਵਿਚ ਸੁਮਿਤ ਭੰਡਾਰੀ ਪੁੱਤਰ ਰਘੂਵੰਤ ਰਾਏ ਫਗਵਾੜਾ, ਗੁਰਪ੍ਰੀਤ ਸਿੰਘ ਸੋਨਾ ਪੁੱਤਰ ਮਿਹਰ ਸਿੰਘ ਕਪੂਰਥਲਾ, ਖੁਸ਼ਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਬੇਗੋਵਾਲ ਭੁਲੱਥ, ਕਰਨ ਕੁਮਾਰ ਪੁੱਤਰ ਪ੍ਰਵੀਨ ਕੁਮਾਰ ਕਪੂਰਥਲਾ, ਅਖਿਲ ਵਰਮਾ ਪੁੱਤਰ ਰਵਿੰਦਰ ਵਰਮਾ ਫਗਵਾੜਾ, ਸੋਮ ਨਾਥ ਪੁੱਤਰ ਪਿਤੰਬਰ ਦਾਸ ਕਪੂਰਥਲਾ, ਰਾਜੇਸ਼ ਕੁਮਾਰ ਪੁੱਤਰ ਅਵਤਾਰ ਚੰਦ ਕਪੂਰਥਲਾ, ਜੌਨੀ ਕੌੜਾ ਪੁੱਤਰ ਰਮੇਸ਼ ਕੌੜਾ ਕਪੂਰਥਲਾ ਅਤੇ ਦੀਪਕ ਕੁਮਾਰ ਪੁੱਤਰ ਰਵੀ ਕੁਮਾਰ ਕਪੂਰਥਲਾ ਸ਼ਾਮਲ ਹਨ।


Related News