ਦੀਵਾਲੀ ''ਤੇ ਬਿਜਲੀ ਕਰਮਚਾਰੀ ਨਹੀਂ ਜਾਣਗੇ ਸਮੂਹਿਕ ਛੁੱਟੀ ''ਤੇ

10/18/2017 7:50:56 AM

ਚੰਡੀਗੜ੍ਹ : ਯੂ. ਟੀ. ਪਾਵਰਮੈਨ ਯੂਨੀਅਨ ਨੇ ਦੀਵਾਲੀ 'ਤੇ ਸਮੂਹਿਕ ਛੁੱਟੀ 'ਤੇ ਰਹਿਣ ਦੇ ਫੈਸਲੇ ਨੂੰ ਵਾਪਸ ਲੈ ਲਿਆ ਹੈ। ਇਹ ਫੈਸਲਾ ਯੂਨੀਅਨ ਦੀ ਇਕ ਮੀਟਿੰਗ ਦੌਰਾਨ ਲਿਆ ਗਿਆ, ਜਿਸ 'ਚ ਹਾਲ ਹੀ 'ਚ ਯੂ. ਟੀ. ਦੇ ਚੀਫ ਇੰਜੀਨੀਅਰ ਤੇ ਸੁਪਰਡੈਂਟ ਇੰਜੀਨੀਅਰ ਦੇ ਨਾਲ ਹੋਈ ਮੀਟਿੰਗ 'ਤੇ ਚਰਚਾ ਕੀਤੀ ਗਈ। ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਹੋਈ ਮੀਟਿੰਗ 'ਚ ਫੈਸਲਾ ਕੀਤਾ ਗਿਆ ਕਿ ਪ੍ਰਮੋਸ਼ਨ 'ਤੇ ਖਾਲੀ ਪਏ ਅਹੁਦਿਆਂ ਨੂੰ ਛੇਤੀ ਹੀ ਭਰਿਆ ਜਾਵੇਗਾ। ਇਸ ਦੇ ਨਾਲ ਹੀ ਇਕ ਹਫਤੇ ਅੰਦਰ ਡਾਇਰੈਕਟਰ ਕੋਟੇ ਦੇ ਅਹੁਦੇ ਵੀ ਭਰੇ ਜਾਣਗੇ। ਅਸਿਸਟੈਂਟ ਲਾਈਨਮੈਨ 'ਤੇ ਡੀ. ਸੀ. ਰੇਟ ਲਾਉਣ, ਲਾਰੀ ਡਰਾਈਵਰਾਂ ਦੀ ਸਰਵਿਸ 'ਚ ਵਿਸਥਾਰ, ਰਿਕਰਿਊਟਮੈਂਟ ਰੂਲਾਂ 'ਚ ਸੋਧ ਤੇ ਕਰਮਚਾਰੀਆਂ ਦੀ ਸਸਪੈਂਸ਼ਨ ਨੂੰ ਹਾਈ ਲੈਵਲ ਇਨਕੁਆਇਰੀ ਤੋਂ ਪਹਿਲਾਂ ਹਟਾ ਦਿੱਤਾ ਜਾਵੇਗਾ। ਚੀਫ ਇੰਜੀਨੀਅਰ ਵਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਯੂਨੀਅਨ ਵਲੋਂ ਫੈਸਲਾ ਕੀਤਾ ਗਿਆ ਕਿ 19 ਅਕਤੂਬਰ ਨੂੰ ਲਈ ਜਾਣ ਵਾਲੀ ਸਮੂਹਿਕ ਛੁੱਟੀ ਦਾ ਫੈਸਲਾ ਫਿਲਹਾਲ ਟਾਲ ਦਿੱਤਾ ਜਾਵੇ।


Related News