ਜ਼ਿਲਾ ਪੁਲਸ ਮੁਖੀ ਮ੍ਰਿਤਕ ਵਿਦਿਆਰਥੀਆਂ ਦੇ ਘਰ ਪਹੁੰਚੇ

Friday, April 21, 2017 3:36 PM
ਜ਼ਿਲਾ ਪੁਲਸ ਮੁਖੀ ਮ੍ਰਿਤਕ ਵਿਦਿਆਰਥੀਆਂ ਦੇ ਘਰ ਪਹੁੰਚੇ

ਕੋਟਕਪੂਰਾ— ਕਾਰ ਡਰਾਈਵਰ ਦੀ ਲਾਪ੍ਰਵਾਹੀ ਕਾਰਨ ਹੋਏ ਦਰਦਨਾਕ ਹਾਦਸੇ ਦੌਰਾਨ ਮੌਤ ਦਾ ਸ਼ਿਕਾਰ ਹੋਏ ਸਥਾਨਕ ਜੋਤੀ ਮਾਡਲ ਸੀ. ਸੈ. ਸਕੂਲ ਦੇ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਰਗਟ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੇ ਡਾ. ਨਾਨਕ ਸਿੰਘ ਜ਼ਿਲਾ ਪੁਲਸ ਮੁਖੀ ਫਰੀਦਕੋਟ ਨੇ ਪਰਿਵਾਰ ਵਾਲਿਆਂ ਨੂੰ ਭਰੋਸਾ ਦਿੱਤਾ ਹੈ ਕਿ ਹਾਦਸੇ ਦੇ ਜ਼ਿੰਮੇਦਾਰ ਕਾਰ ਡਰਾਈਵਰ ਨਾਲ ਕਿਸੇ ਕਿਸਮ ਦੀ ਕੋਈ ਨਰਮੀ ਨਹੀਂ ਵਰਤੀ ਜਾਵੇਗੀ। ਇਸ ਮੌਕੇ ''ਤੇ ਉਨ੍ਹਾਂ ਨੇ ਕਿਹਾ ਕਿ ਅੱਗੇ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਤੋਂ ਰੋਕਣ ਲਈ ਪ੍ਰਸ਼ਾਸਨ ਵਲੋਂ ਪ੍ਰਬੰਧ ਕੀਤੇ ਜਾਣਗੇ।
ਜਾਣਕਾਰੀ ਮੁਤਾਬਕ ਡਾ. ਨਾਨਕ ਸਿੰਘ ਅਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਕੇਸ਼ਵ ਹਿੰਗੋਨੀਆ ਦੀ ਅਗਵਾਈ ''ਚ ਟੀਮ ਵਲੋਂ ਸਥਾਨਕ ਜੈਤੋ ਸੜਕ ''ਤੇ ਸਥਿਤ ਮ੍ਰਿਤਕ ਵਿਦਿਆਰਥੀ ਅਸ਼ੀਸ਼ ਜਿੰਦਲ ਦੇ ਘਰ ਉਸ ਦੇ ਪਿਤਾ ਪਵਨ ਕੁਮਾਰ ਜਿੰਦਲ ਅਤੇ ਹੋਰ ਰਿਸ਼ਤੇਦਾਰਾਂ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਨਜ਼ਦੀਕੀ ਪਿੰਡ ਰੋਮਾਣਾ ਅਲਬੇਲ ਸਿੰਘ ਦੇ ਨਿਵਾਸੀ ਗੁਰਚਰਨ ਸਿੰਘ ਦੇ ਘਰ ਉਸ ਦੇ ਪੁੱਤਰ ਸਿਮਰਨਜੀਤ ਸਿੰਘ ਦੇ ਵਿਛੋੜੇ ''ਤੇ ਦੁੱਖ ਪ੍ਰਗਟ ਕੀਤਾ ਗਿਆ। ਇਸ ਦੌਰਨ ਉਨ੍ਹਾਂ ਨੇ ਅਮਰਜੀਤ ਸਿੰਘ ਡੀ. ਐਸ. ਪੀ. ਕੋਟਕਪੂਰਾ ਅਤੇ ਇੰਸਪੈਕਟਰ ਪਰਮਜੀਤ ਸਿੰਘ ਥਾਣਾ ਸਿਟੀ ਮੁਖੀ ਨੂੰ ਜਾਂਚ ਅਫਸਰ ਨਿਯੁਕਤ ਕਰਨ, ਧਾਰਾਵਾਂ ''ਚ ਵਾਧੇ ਸਮੇਤ ਭਵਿੱਖ ''ਚ ਅਜਿਹੀਆਂ ਅਣਹੋਣੀਆਂ ਘਟਨਾਵਾਂ ਰੋਕਣ ਲਈ ਬਣਦੀ ਕਾਰਵਾਈ ਕਰਨ ਦੇ ਹੁਕਮ ਦਿੱਤੇ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!