ਜ਼ਿਲ੍ਹਾ ਪੱਧਰੀ ਰਾਈਫਲ ਸ਼ੁਟਿੰਗ ਸਮਾਪਤ, ਫਫੜੇ ਭਾਈ ਕੇ ਸਕੂਲ ਦੇ ਸ਼ੁਟਰਾਂ ਨੇ ਕੀਤਾ ਆਲ ਓਵਰ ਟਰੌਫੀ ''ਤੇ ਕਬਜ਼ਾ

10/18/2017 5:08:39 PM


ਬੁਢਲਾਡਾ(ਮਨਜੀਤ) - ਸਰਕਾਰੀ ਅਤੇ ਮਾਨਤਾ ਪ੍ਰਾਪਤ ਗੈਰ ਸਰਕਾਰੀ ਸਕੂਲਾਂ ਦੀ ਜ਼ਿਲ੍ਹਾ ਪੱਧਰੀ ਰਾਈਫਲ ਸ਼ੁਟਿੰਗ ਅੱਜ ਇਥੋਂ ਦੇ ਡੀ. ਏ. ਵੀ. ਮਾਡਲ ਸਕੂਲ 'ਚ ਸਮਾਪਤ ਹੋ ਗਈ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਖੇਡਾਂ ਦੀ ਦੇਖ ਰੇਖ ਹੇਠ ਹੋਈ ਇਸ ਰਾਈਫਲ ਸ਼ੁਟਿੰਗ 'ਚ ਜ਼ਿਲ੍ਹੇ ਦੇ 92 ਸਕੂਲਾਂ ਨੇ ਭਾਗ ਲਿਆ। ਇਨ੍ਹਾਂ ਰਾਈਫਲ ਸ਼ੁਟਿੰਗ ਮੁਕਾਬਲੇ ਦੇ ਕਨਵੀਨਰ ਪ੍ਰਿੰਸੀਪਲ ਬੀਰਦਵਿੰਦਰ ਕੌਰ ਅਤੇ ਕੋ ਕਨਵੀਨਰ ਕੁਲਦੀਪ ਸਿੰਘ ਸਨ ਜਦੋਂ ਕਿ ਇਨ੍ਹਾਂ ਮੁਕਾਬਲਿਆਂ 'ਚ ਬਲਵਿੰਦਰ ਸਿੰਘ ਪੰਜਾਬੀ ਮਾਸਟਰ ਬੋਹਾ ਬਤੌਰ ਰੇਂਜ ਅਫਸਰ ਸਨ ਜੋਤੀ, ਮਨਜੀਤ ਕੌਰ, ਰਾਜਦੀਪ ਸਿੰਘ, ਰਾਣੀ ਅਤੇ ਰਾਜਦੀਪ ਸਿੰਘ ਨੇ ਅੰਕਾਂ ਦੀ ਗਿਣਤੀ ਵਾਲੀ ਮੰਚ ਸੰਭਾਲੀ ਹੋਈ ਸੀ। ਇਸ ਮੁਕਾਬਲੇ 'ਚ ਏਅਰ ਪਿਸਟਲ ਪੀਪ ਸਾਈਟ ਅਤੇ ਰਾਈ|ਲ ਪੀਪ ਸਾਈਟ ਸਮੇਤ ਓਪਨ ਸਾਈਟ ਈਵੈਂਟ ਦੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਇਸ ਨਿਸ਼ਾਨੇਬਾਜ਼ੀ ਦੇ ਉਪਨ ਸਾਈਟ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਫੜੇ ਭਾਈ ਕੇ ਦੇ 14 ਸਾਲ ਵਰਗ 'ਚ ਪਹਿਲਾ ਸਥਾਨ ਰਣਜੋਤ ਸਿੰਘ, ਮਾਨਸਾ ਦੇ ਅਮਰਜੀਤ ਸਿੰਘ ਨੇ ਦੂਜਾ ਅਤੇ ਡੀ. ਏ. ਵੀ ਪਬਲਿਕ ਸਕੂਲ ਬੁਢਲਾਡਾ ਦੇ ਨਵਕਰਨ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 14 ਸਾਲਾਂ ਲੜਕੀਆਂ ਵਰਗ 'ਚ ਮੰਨੂ ਵਾਟਿਕਾ ਸਕੂਲ ਬੁਢਲਾਡਾ ਦੀ ਸੁਖਬੀਰ ਕੌਰ ਨੇ ਪਹਿਲਾ ਇਸੇ ਸਕੂਲ ਦੀ ਭਾਵਨਾ ਦੇਵੀ ਨੇ ਦੂਜਾ ਅਤੇ ਇਸੇ ਸਕੂਲ ਦੀ ਚਰਨਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 17 ਸਾਲ ਪੀਪ ਸਾਇਟ ਰਾਈਫਲ ਸ਼ੁਟਿੰਗ ਮੁਕਾਬਲਿਆਂ 'ਚ ਫਫੜੇ ਭਾਈ ਕੇ ਸਕੂਲ ਦੇ ਹਰਵਿੰਦਰ ਸਿੰਘ ਨੇ ਪਹਿਲਾਂ ਇਸੇ ਸਕੂਲ ਦੇ ਪ੍ਰਦੀਪ ਸਿੰਘ ਨੇ ਦੂਜਾ, ਮੰਨੂ ਵਾਟਿਕਾ ਸਕੂਲ ਬੁਢਲਾਡਾ ਦੇ ਮਹੀ੍ਹ ਪਾਲ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੇ 14 ਸਾਲਾਂ ਪੀਪ ਸਾਇਟ ਰਾਈਫਲ ਸ਼ੁਟਿੰਗ 'ਚ ਫਫੜੇ ਭਾਈ ਕੇ ਸਕੂਲ ਦੇ ਲਵਪ੍ਰੀਤ ਸਿੰਘ ਨੇ ਪਹਿਲਾ ਸੇਂਟ ਜੇ ਵੀ ਆਰ ਮਾਨਸਾ ਸਕੂਲ ਦੇ ਕਰਨਵੀਰ ਸਿੰਘ ਨੇ ਦੂਜਾ ਫਫੜੇ ਭਾਈ ਕੇ ਸਕੂਲ ਦੇ ਗੁਰਮੁੱਖ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 14 ਸਾਲ ਲੜਕੀਆਂ ਪੀਪ ਸਾਇਟ 'ਚ ਮੰਨੂ ਵਾਟਿਕਾ ਸਕੂਲ ਦੀ ਲਵਨੀਤ ਸ਼ਰਮਾ ਨੇ ਪਹਿਲਾ ਮੰਨੂ ਵਾਟਿਕਾ ਸਕੂਲ ਦੀ ਸੁਖਵੀਰ ਕੌਰ ਨੇ ਦੂਜਾ ਅਤੇ ਇਸੇ ਸਕੂਲ ਦੀ ਇਸ਼ਮੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 14 ਸਾਲਾਂ ਲੜਕੇ ਏਅਰ ਪਿਸਟਲ ਮੁਕਾਬਲਿਆਂ ਵਿਚੋਂ ਦਿ ਰੇਨੈਸਾ ਸਕੂਲ ਮਾਨਸਾ ਦੇ ਅਕਾ੍ਹਦੀਪ ਸਿੰਘ ਨੇ ਪਹਿਲਾ ਮੰਨੂੰ ਵਾਟਿਕਾ ਸਕੂਲ ਦੇ ਗੁਰਗੈਵਨ ਸਿੰਘ ਨੇ ਦੂਜਾ ਅਤੇ ਡੀ.ਏ.ਵੀ ਮਾਡਲ ਸਕੂਲ ਦੇ ਗੁਰਨੂਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਮੁਕਾਬਲਿਆਂ 'ਚ ਜੇਤੂ ਨੂੰ ਇਨਾਮ ਵੰਡਣ ਦੀ ਰਸਮ ਕਾਂਗਰਸ ਦੇ ਸੂਬਾ ਸਕੱਤਰ ਰਣਜੀਤ ਸਿੰਘ ਦੋਦੜਾ ਸਮੇਤ ਪਿੰ੍ਰਸੀਪਲ ਡਾ. ਬਲਦੇਵ ਸਿੰਘ,ਡਾ. ਕੁਲਦੀਪ ਸਿੰਘ, ਅਵਤਾਰ ਦੋਦੜਾ, ਗਮਦੂਰ ਸਿੰਘ ਦੋਦੜਾ, ਸੁਖਬੀਰ ਮਹਿਤਾ ਅਤੇ ਅਵਤਾਰ ਸਿੰਘ ਬੋੜਾਵਾਲ ਨੇ ਸਾਂਝੇ ਰੂਪ 'ਚ ਅਦਾ ਕੀਤੀ।       


Related News