ਮੰਤਰੀ ਧਰਮਸੋਤ ਦਾ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ''ਤੇ ਵਿਵਾਦਤ ਬਿਆਨ, ਹੋਇਆ ਹੰਗਾਮਾ

07/23/2017 1:54:38 PM

ਨਾਭਾ— ਨੀਂਹ ਪੱਥਰ 'ਤੇ ਆਪਣਾ ਨਾਂ ਲਿਖਿਆ ਨਾ ਦੇਖ ਕੇ ਭੜਕਨ ਵਾਲੇ ਕੈਪਟਨ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਇਕ ਹੋਰ ਵਿਵਾਦ 'ਚ ਫਸ ਗਏ ਹਨ। ਮੰਤਰੀ ਜੀ ਦਾ ਕਹਿਣਾ ਹੈ ਕਿ ਜੋ ਕਿਸਾਨ ਖੁਦਕੁਸ਼ੀਆਂ ਕਰਦੇ ਹਨ, ਉਹ ਪਾਪੀ ਹਨ। ਉਨ੍ਹਾਂ ਵੱਲੋਂ ਪੀੜਤ ਕਿਸਾਨਾਂ ਨੂੰ 'ਪਾਪੀ' ਕਹਿਣ ਦਾ ਕਿਸਾਨ ਜਥੇਬੰਦਿਆ ਵਲੋਂ ਵਿਰੋਧ ਜਤਾਇਆ ਗਿਆ ਹੈ। 
ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਧਰਮਸੋਤ ਆਪਣੇ ਬਿਆਨ ਨੂੰ ਵਾਪਸ ਲੈਣ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਸ ਸਮੇਂ ਜਦੋਂ ਕਿਸਾਨ ਦੁੱਖਾਂ ਵਿਚ ਘਿਰੇ ਹੋਏ ਹਨ, ਨਮੋਸ਼ੀ ਵਿਚ ਹਨ, ਉੱਥੇ ਅਹੁਦਿਆਂ 'ਤੇ ਬਿਰਾਜੇ ਲੋਕਾਂ ਨੂੰ ਉਨ੍ਹਾਂ ਬਾਰੇ ਸੋਚ-ਸਮਝ ਕੇ ਬੋਲਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਧੀਰਜ ਬੰਨ੍ਹਾਉਣਾ ਚਾਹੀਦਾ ਹੈ ਨਾ ਕਿ ਅਜਿਹੇ ਬਿਆਨ ਦੇ ਕੇ ਉਨ੍ਹਾਂ ਦੇ ਜ਼ਖਮਾਂ 'ਤੇ ਲੂਣ ਛਿੜਕਣਾ ਚਾਹੀਦਾ। 


Related News