ਮਿਹਨਤ ਦੀ ਪੌੜੀ ਨਾਲ ਮਿਲਦੀ ਹੈ ਸਫਲਤਾ ਦੀ ਮੰਜ਼ਿਲ: ਅਨੀਤਾ ਦੇਵਗਨ

12/09/2017 6:49:07 PM

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ)— ਮਿਹਨਤ ਦੀ ਪੌੜੀ ਨਾਲ ਇਕ ਦਿਨ ਸਫਲਤਾ ਦੀ ਮੰਜ਼ਿਲ ਜ਼ਰੂਰ ਮਿਲਦੀ ਹੈ ਅਤੇ ਹਰ ਇਨਸਾਨ ਨੂੰ ਪੂਰੀ ਲਗਨ ਅਤੇ ਤਨਦੇਹੀ ਨਾਲ ਮਿਹਨਤ ਦੀ ਰਫਤਾਰ ਨੂੰ ਅੱਗੇ ਵਧਾਂਉਦੇ ਰਹਿਣਾ ਚਾਹੀਦਾ ਹੈ। ਇਹ ਪ੍ਰਗਟਾਵਾ ਪੰਜਾਬੀ ਫਿਲਮਾਂ ਦੀ ਅਦਾਕਾਰਾ ਅਤੇ ਬਾਬਾ ਬੁੱਢਾ ਜੀ ਕਾਲਜ 'ਚ ਸਿੱਖਿਆ ਵਿਭਾਗ 'ਚ ਸੇਵਾਵਾਂ ਨਿਭਾਅ ਚੁੱਕੇ ਮੈਡਮ ਅਨੀਤਾ ਦੇਵਗਨ ਨੇ ਕਾਲਜ ਦੇ ਵਿਦਿਆਰਥੀ ਅਤੇ ਉੱਭਰਦੇ ਕਲਾਕਾਰ ਰਾਜਬੀਰ ਸਿੰਘ ਚੀਮਾ ਨੂੰ ਸਨਮਾਨਤ ਕਰਦਿਆਂ ਕੀਤਾ। ਮੈਡਮ ਅਨੀਤਾ ਦੇਵਗਨ ਅਤੇ ਉਨ੍ਹਾਂ ਦੇ ਪਤੀ ਮਸ਼ਹੂਰ ਫਿਲਮ ਅਦਾਕਾਰ ਹਰਦੀਪ ਗਿੱਲ ਨੇ ਕਿਹਾ ਕਿ ਰਾਜਬੀਰ ਚੀਮਾ ਨੇ ਸਰਹੱਦੀ ਖੇਤਰ ਦੇ ਪਿੰਡ ਠੱਠਗੜ•'ਚ ਇਕ ਕਿਸਾਨ ਦੇ ਘਰ 'ਚ ਜਨਮ ਲੈ ਕੇ ਅਦਾਕਾਰੀ ਦਾ ਜੋ ਖੇਤਰ ਚੁਣਿਆ ਹੈ ਬੇਸ਼ੱਕ ਇਸ ਖੇਤਰ 'ਚ ਬੜੀਆਂ ਔਕੜਾਂ ਅਤੇ ਕੱਠਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਹਿੰਮਤ ਅਤੇ ਲਗਨ ਇਕ ਉਹ ਚੀਜ਼ ਹੈ ਜੋ ਵੱਡੇ ਵੱਡੇ ਬਿੱਖੜੇ ਪੈਂਡਿਆਂ ਨੂੰ ਵੀ ਸੌਖਾ ਕਰ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਇਸ ਨੌਜਵਾਨ ਰਾਜਬੀਰ ਸਿੰਘ ਚੀਮਾ ਵੱਲੋਂ ਬਣਾਈ ਗਈ ਫਿਲਮ ਜਿਸ ਨੇ ਕੌਮੀ ਪੱਧਰ 'ਤੇ ਦੂਜਾ ਸਥਾਨ ਹਾਸਲ ਕੀਤਾ ਹੈ ਅਤੇ ਜ਼ਿਲਾ ਤਰਨਤਾਰਨ ਹੀ ਨਹੀਂ ਬਲਕਿ ਪੂਰੇ ਪੰਜਾਬ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। 
ਉਨ੍ਹਾਂ ਨੇ ਕਿਹਾ ਕਿ ਰਾਜਬੀਰ ਚੀਮਾ ਵਰਗੇ ਬਹੁਤ ਹੁਨਰਮੰਦ ਬੱਚੇ, ਬੱਚੀਆਂ ਹਨ ਪਰ ਅਫਸੋਸ ਹੈ ਕਿ ਅਜਿਹੇ ਹੁਨਰਮੰਦਾ ਨੂੰ ਉਪਲਭੱਦੀਆਂ ਪ੍ਰਾਪਤ ਨਹੀਂ ਹੁੰਦੀਆਂ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਸਰਹੱਦੀ ਖੇਤਰ ਵੱਲ ਧਿਆਨ ਦੇਣ ਦੀ ਅਪੀਲ ਕਰਦਿਆਂ ਰਾਜਬੀਰ ਸਿੰਘ ਚੀਮਾ ਨੂੰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਸਹਿਯੋਗ ਦੇਣ ਦੀ ਮੰਗ ਵੀ ਕੀਤੀ। ਗੌਰਤਲਬ ਹੈ ਕਿ ਰਾਜਬੀਰ ਸਿੰਘ ਚੀਮਾ ਨੂੰ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਵੱਲੋਂ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਆ ਜਾ ਚੁੱਕਾ ਹੈ। ਇਸ ਮੌਕੇ ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਨੇ ਵੀ ਰਾਜਬੀਰ ਸਿੰਘ ਨੂੰ ਵਧਾਈ ਦਿੰਦਿਆਂ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਉਸ ਦੇ ਭਵਿੱਖ ਲਈ ਸੁੱਭ ਕਾਮਨਾਵਾਂ ਦਿੰਦਿਆਂ ਅਸੀਸਾਂ ਵੀ ਦਿੱਤੀਆਂ। ਇਸ ਮੌਕੇ ਸਰਬਜੀਤ ਕੌਰ ਚੀਮਾ, ਦਲਬੀਰ ਸਿੰਘ, ਅਮਰਜੀਤ ਕੌਰ ਚੀਮਾ, ਜਗੀਰ ਸਿੰਘ ਠੱਠਗੜ, ਰਵੇਲ ਸਿੰਘ, ਕਾਬਲ ਸਿੰਘ, ਕਰਨਪ੍ਰੀਤ ਸਿੰਘ ਐਮਾਂ, ਗੁਰਮੀਤ ਸਿੰਘ ਅਤੇ ਅਭੀਨੂਰ ਸਿੰਘ ਆਦਿ ਪਿੰਡ ਵਾਸੀਆਂ ਹਾਜ਼ਰ ਸਨ।


Related News