ਪਾਈਪ ਲਾਈਨ ਪਾਉਣ ਦੇ ਬਾਵਜੂਦ ਵੀ ਬਰਸਾਤੀ ਪਾਣੀ ਸੜਕਾਂ ''ਤੇ

06/19/2017 7:47:28 AM

ਸੁਲਤਾਨਪੁਰ ਲੋਧੀ, (ਸੋਢੀ)- ਨਗਰ ਕੌਸਲ ਦਫ਼ਤਰ ਤੋਂ ਬੀ. ਡੀ. ਪੀ. ਓ. ਦਫ਼ਤਰ ਤਕ ਸੜਕ 'ਚ ਬਰਸਾਤ ਦਾ ਖੜ੍ਹਦਾ ਪਾਣੀ ਕੱਢਣ ਲਈ ਲੱਖਾਂ ਰੁਪਏ ਖਰਚ ਕੇ ਪਾਈ ਗਈ ਪਾਈਪ ਲਾਈਨ ਦੇ ਬਾਵਜੂਦ ਵੀ ਮੀਂਹ ਪੈਣ 'ਤੇ ਇਥੇ ਸੜਕ 'ਚ ਭਾਰੀ ਪਾਣੀ ਭਰਿਆ ਰਿਹਾ ਤੇ ਸ਼ਹਿਰ ਦਾ ਇਕੱਠਾ ਹੋਇਆ ਬਰਸਾਤੀ ਪਾਣੀ ਨੇੜਲੇ ਦੁਕਾਨਦਾਰਾਂ ਦੀਆਂ ਦੁਕਾਨਾਂ ਅੰਦਰ ਪ੍ਰਵੇਸ਼ ਹੋ ਗਿਆ। ਜਿਸ ਨੂੰ ਰੋਕਣ ਲਈ ਬੀ. ਡੀ. ਪੀ. ਓ. ਦਫ਼ਤਰ ਦੇ ਮੂਹਰਲੇ ਦੁਕਾਨਦਾਰਾਂ ਨੂੰ ਵੱਡੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਸਥਾਨਕ ਦੁਕਾਨਦਾਰਾਂ ਸੁਰਿੰਦਰ ਸਿੰਘ, ਮਨਜੀਤ ਸਿੰਘ, ਬਲਦੇਵ ਸਿੰਘ, ਮੇਹਰ ਸਿੰਘ ਤੇ ਕੁਲਵੰਤ ਸਿੰਘ ਆਦਿ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਇਥੇ ਖੜ੍ਹਦਾ ਬਰਸਾਤੀ ਪਾਣੀ ਵੇਈਂ ਨਦੀ 'ਚ ਪਾਉਣ ਲਈ ਨਗਰ ਕੌਂਸਲ ਵਲੋਂ ਡੂੰਘੀਆਂ ਖਾਈਆਂ ਪੁੱਟ ਕੇ ਪਾਈਪ ਲਾਈਨ ਵਿਛਾਈ ਗਈ ਸੀ ਪ੍ਰੰਤੂ ਹੁਣ ਜਦ ਮਾਨਸੂਨ ਦੀ ਪਹਿਲੀ ਹੀ ਭਾਰੀ ਵਰਖਾ ਹੋਈ ਤਾਂ ਉਹ ਪਾਈਪ ਲਾਈਨ ਹੀ ਬੰਦ ਰਹੀ ਤੇ ਬਰਸਾਤ ਦਾ ਪਾਣੀ ਇਥੇ ਨੀਵੀਂ ਸੜਕ 'ਚ ਇਕੱਠਾ ਹੋ ਕੇ ਦੁਕਾਨਾਂ ਨੂੰ ਨੁਕਸਾਨ ਪਹੁੰਚਾਉਂਦਾ ਰਿਹਾ ਹੈ ਤੇ ਇਥੋਂ ਲੰਘਣ ਵਾਲਿਆਂ ਨੂੰ ਵੀ ਭਾਰੀ ਪ੍ਰੇਸ਼ਾਨੀ ਹੋਈ।


Related News