ਅਬੋਹਰ ਰੇਲਵੇ ਪੁਲਸ ਵਲੋਂ ਮਲੋਟ ''ਚੋਂ ਡੇਰਾ ਸੱਚਾ ਸੌਦਾ ਨਾਲ ਸੰਬੰਧਤ 5 ਗ੍ਰਿਫਤਾਰ

10/18/2017 3:33:22 PM

ਅਬੋਹਰ (ਸੁਨੀਲ) : ਅਬੋਹਰ ਰੇਲਵੇ ਪੁਲਸ ਵਲੋਂ ਮਲੋਟ ਸ਼ਹਿਰ ਵਿਚ ਛਾਪਾ ਮਾਰ ਕੇ ਡੇਰਾ ਸੱਚਾ ਸੌਦਾ ਦੇ 5 ਸੇਵਾਦਾਰਾਂ ਨੂੰ ਰੇਲਵੇ ਸਟੇਸ਼ਨ ਮਲੋਟ ਸਾੜਣ ਦੇ ਦੋਸ਼ 'ਚ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਿਕ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਸਿੰਘ ਨੂੰ ਜਬਰ-ਜ਼ਨਾਹ ਦਾ ਦੋਸ਼ੀ ਕਰਾਰ ਦਿੰਦੇ ਹੋਏ ਸੀ. ਬੀ. ਆਈ. ਕੋਰਟ ਪੰਚਕੂਲਾ ਵਿਚ ਹੁਕਮ ਜਾਰੀ ਕੀਤਾ ਸੀ। 25 ਅਗਸਤ ਨੂੰ ਜਦੋਂ ਦੰਗੇ ਭੜਕੇ ਸੀ ਤਾਂ ਡੇਰਾ ਸੱਚਾ ਸੌਦਾ ਮਲੋਟ ਦੇ ਸੇਵਾਦਾਰਾਂ ਨੇ ਮਲੋਟ ਰੇਲਵੇ ਸਟੇਸ਼ਨ 'ਤੇ ਪੈਟ੍ਰੋਲ ਬੰਬ ਸੁੱਟ ਕੇ ਸਾੜਣ ਦੀ ਕੋਸ਼ਿਸ਼ ਕੀਤੀ ਸੀ। ਇਸ ਮਾਮਲੇ ਵਿਚ ਰੇਲਵੇ ਪੁਲਸ ਅਬੋਹਰ ਨੇ 9 ਲੋਕਾਂ ਖਿਲਾਫ ਵੱਖ-ਵੱਖ ਧਾਰਾਵਾਂ 'ਚ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿਚ ਪੁਲਸ ਨੇ ਪਹਿਲਾਂ 4 ਦੋਸ਼ੀ ਅਨਿਲ ਕੁਮਾਰ, ਸਤਪਾਲ, ਸੁਖਦਰਸ਼ਨ ਤੇ ਕੁਲਦੀਪ ਨੂੰ ਕਾਬੂ ਕਰ ਜੇਲ ਭੇਜ ਚੁੱਕੀ ਹੈ।
ਰੇਲਵੇ ਪੁਲਸ ਮੁਖੀ ਚਰਣਦੀਪ ਦੀ ਟੀਮ ਨੇ 5 ਲੋਕ ਪਵਨ ਕੁਮਾਰ ਪੁੱਤਰ ਗੋਬਿੰਦ ਦਾਸ ਵਾਸੀ ਏਕਤਾ ਨਗਰ ਮਲੋਟ, ਵਿਸ਼ਾਲ ਤੇ ਗੌਰਵ ਪੁਤਰਾਨ ਸਿਪਾਹੀ ਰਾਮ ਵਾਸੀ ਰਵਿਦਾਸ ਨਗਰ, ਜਗਰੂਪ ਸਿੰਘ ਪੁੱਤਰ ਜੋਗਿੰਦਰ ਸਿੰਘ ਆਕਾਸ਼ ਉਰਫ ਮਨੀ ਪੁੱਤਰ ਪ੍ਰੇਮ ਚੰਦ ਪਟੇਲ ਨਗਰ ਮਲੋਟ ਤੋਂ ਕਾਬੂ ਕੀਤਾ ਹੈ।


Related News