ਜ਼ਿਲੇ ''ਚ ਡੇਂਗੂ ਪੀੜਤਾਂ ਦੀ ਗਿਣਤੀ ਹੋਈ 92

10/17/2017 11:25:16 AM


ਮੋਗਾ (ਸੰਦੀਪ) - ਜ਼ਿਲੇ 'ਚ ਦਿਨ-ਬ-ਦਿਨ ਡੇਂਗੂ ਦਾ ਪ੍ਰਕੋਪ ਵਧਦਾ ਹੀ ਜਾ ਰਿਹਾ ਹੈ। ਐਤਵਾਰ ਨੂੰ ਸਿਹਤ ਵਿਭਗ ਵੱਲੋਂ 10 ਸ਼ੱਕੀ ਮਰੀਜ਼ਾਂ ਦੇ ਟੈਸਟ 'ਚੋਂ 5 ਅਤੇ ਸੋਮਵਾਰ ਨੂੰ ਲਏ 27 'ਚੋਂ 17 ਟੈਸਟ ਪਾਜ਼ੇਟਿਵ ਆਏ ਹਨ। ਇਸੇ ਤਰ੍ਹਾਂ ਦੋ ਦਿਨਾਂ 'ਚ 22 ਡੇਂਗੂ ਪੀੜਤ ਮਰੀਜ਼ ਸਾਹਮਣੇ ਆਏ ਹਨ। ਸਿਹਤ ਵਿਭਾਗ ਦੇ ਰਿਕਾਰਡ ਅਨੁਸਾਰ ਹੁਣ ਤੱਕ ਕੁਲ 180 ਸ਼ੱਕੀ ਮਰੀਜ਼ਾਂ ਦੇ ਟੈਸਟ ਕਰਨ ਤੋਂ ਬਾਅਦ ਜ਼ਿਲੇ 'ਚ 92 ਮਰੀਜ਼ ਡੇਂਗੂ ਪੀੜਤ ਪਾਏ ਜਾ ਚੁੱਕੇ ਹਨ। ਮਰੀਜ਼ਾਂ ਦੀ ਲਗਾਤਾਰ ਵਧਦੀ ਗਿਣਤੀ ਸਿਹਤ ਵਿਭਾਗ ਦੀ ਚਿੰਤਾ ਨੂੰ ਵਧਾ ਰਿਹਾ ਹੈ, ਜਿਸ ਤਰ੍ਹਾਂ ਡੇਂਗੂ ਦਾ ਪ੍ਰਕੋਪ ਜਾਰੀ ਹੈ, ਉਸ ਨੂੰ ਦੇਖਦਿਆਂ ਲੱਗਦਾ ਹੈ ਕਿ ਸਿਹਤ ਵਿਭਾਗ ਦੀਆਂ ਭਵਿੱਖ 'ਚ ਪ੍ਰੇਸ਼ਾਨੀਆਂ ਹੋਰ ਵੱਧ ਸਕਦੀਆਂ ਅਤੇ ਇਸ ਦੇ ਨਾਲ ਹੀ ਡੇਂਗੂ ਪੀੜਤਾਂ ਦੀ ਵਧਦੀ ਗਿਣਤੀ ਕਰ ਕੇ ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ 'ਚ ਲਾਏ ਗਏ ਬੈੱਡ ਵੀ ਘੱਟ ਸਕਦੇ ਹਨ।


Related News