ਟਰੱਕ ਦੀ ਫੇਟ ਵੱਜਣ ਕਾਰਨ ਸੇਵਾਮੁਕਤ ਫੌਜੀ ਦੀ ਮੌਤ

01/17/2018 7:31:13 AM

ਕਾਲਾ ਸੰਘਿਆਂ, (ਨਿੱਝਰ)- ਪਿੰਡ ਨੱਥੂਚਾਹਲ ਦੇ ਮੋੜ 'ਤੇ ਟਰੱਕ ਵੱਲੋਂ ਇਕ ਐਕਟਿਵਾ ਨੂੰ ਫੇਟ ਮਾਰ ਦੇਣ ਕਾਰਨ ਐਕਟਿਵਾ ਸਵਾਰ ਦੀ ਮੌਤ ਹੋ ਗਈ, ਜਿਸ ਦੀ ਪਛਾਣ ਜੀਤ ਸਿੰਘ ਪੁੱਤਰ ਰੇਸ਼ਮ ਸਿੰਘ ਪਿੰਡ ਬਲ੍ਹੇਰਖਾਨਪੁਰ ਜ਼ਿਲਾ ਕਪੂਰਥਲਾ ਵਜੋਂ ਹੋਈ ਹੈ, ਜੋ ਕਿ ਸੇਵਾਮੁਕਤ ਫੌਜੀ ਅਧਿਕਾਰੀ ਦੱਸਿਆ ਜਾ ਰਿਹਾ ਹੈ। 
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਚਚੇਰੇ ਭਰਾ ਸੋਹਨ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਜੀਤ ਸਿੰਘ ਕਪੂਰਥਲਾ ਵੱਲੋਂ ਐਕਟਿਵਾ 'ਤੇ ਆ ਰਿਹਾ ਸੀ ਕਿ ਨੱਥੂਚਾਹਲ ਦੇ ਮੋੜ 'ਤੇ ਇਕ ਟਰੱਕ ਵੱਲੋਂ ਫੇਟ ਮਾਰੇ ਜਾਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਜੀਤ ਸਿੰਘ ਆਪਣੇ ਪਿੱਛੇ ਪਤਨੀ, ਬੇਟਾ ਤੇ ਤਿੰਨ ਬੇਟੀਆਂ ਛੱਡ ਗਿਆ ਹੈ। ਮੌਕੇ 'ਤੇ ਹਾਜ਼ਰ ਲੋਕਾਂ ਨੇ ਟਰੱਕ ਤੇ ਉਸ ਦੇ ਡਰਾਈਵਰ ਨੂੰ ਕਾਬੂ ਕਰ ਕੇ ਥਾਣਾ ਸਦਰ ਕਪੂਰਥਲਾ ਦੀ ਪੁਲਸ ਹਵਾਲੇ ਕਰ ਦਿੱਤਾ ਹੈ। ਪੁਲਸ ਅਗਲੇਰੀ ਕਾਰਵਾਈ ਕਰ ਰਹੀ ਹੈ।


Related News