ਰੋਜ਼ੀ ਰੋਟੀ ਕਮਾਉਣ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਮੌਤ

Friday, October 13, 2017 1:53 PM
ਰੋਜ਼ੀ ਰੋਟੀ ਕਮਾਉਣ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਮੌਤ

ਬਹਿਰੀਨ,ਬਿਊਰੋ— ਰੋਜ਼ੀ ਰੋਟੀ ਕਮਾਉਣ ਗਏ ਇਕ ਪੰਜਾਬੀ ਨੌਜਵਾਨ ਦੀ ਖੂਨ ਵਧਣ ਦੀ ਬਿਮਾਰੀ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ 4 ਸਾਲ ਪਹਿਲਾ ਬਹਿਰੀਨ ਗਏ ਨਵਦੀਪ ਸਿੰਘ ਮੁਹੱਲਾ ਕੈਂਥਾ (ਦਸੂਹਾ) ਦਾ ਰਹਿਣ ਵਾਲਾ ਸੀ। ਮੌਤ ਤੋਂ 15 ਦਿਨ ਮਗਰੋਂ ਪਰਿਵਾਰ ਦੀਆਂ ਕੋਸ਼ਿਸ਼ਾਂ ਤੇ ਜੱਦੋ-ਜਹਿਦ ਤੋਂ ਬਾਅਦ ਉਸ ਦੀ ਲਾਸ਼ ਦਸੂਹਾ ਪੁੱਜੀ। ਜਿਸ ਤੋਂ ਬਾਅਦ ਮ੍ਰਿਤਕ ਦਾ ਸਸਕਾਰ ਸਥਾਨਕ ਪ੍ਰਾਚੀਨ ਪਾਂਡਵ ਸਰੋਵਰ ਨੇੜਲੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਵਾਰਡ ਨੰਬਰ ਦੇ ਮੁਹੱਲਾ ਕੈਂਥਾ ਨੇੜੇ ਗੁਰਦੁਆਰਾ ਬੋਹੜ ਵਾਲਾ ਦਾ ਨਵਦੀਪ ਸਿੰਘ ਬਾਜਵਾ (26) ਪੁੱਤਰ ਬਲਵਿੰਦਰ ਸਿੰਘ ਬਾਜਵਾ ਕਰੀਬ 4 ਸਾਲ ਪਹਿਲਾ ਰੁਜ਼ਗਾਰ ਦੀ ਭਾਲ 'ਚ ਬਹਿਰੀਨ ਗਿਆ ਸੀ। ਕੁਝ ਮਹੀਨੇ ਪਹਿਲਾਂ ਹੀ ਉਹ ਬਹਿਰੀਨ ਦੀ ਅਲ ਅਰਬ ਕੰਪਨੀ 'ਚ ਕੰਪਿਊਟਰ ਇੰਜੀਅਰ ਨਿਯੁਕਤ ਹੋਇਆ ਸੀ। ਮ੍ਰਿਤਕ ਦੀ ਮਾਤਾ ਜਸਵੀਰ ਕੌਰ ਨੇ ਦੱਸਿਆ ਕਿ ਨਵਦੀਪ ਸਿੰਘ ਖੂਨ ਵੱਧਣ ਦੀ ਬਿਮਾਰੀ ਨਾਲ ਪੀੜਤ ਸੀ ਜਿਸ ਕਾਰਨ ਡਾਕਟਰੀ ਸਲਾਹ ਮੁਤਾਬਕ ਉਹ ਹਰ ਚਾਰ ਮਹੀਨੇ ਮਗਰੋਂ ਖੂਨਦਾਨ ਕਰਦਾ ਸੀ। 22 ਸਤੰਬਰ ਨੂੰ ਸਿਹਤ ਜ਼ਿਆਦਾ ਖਰਾਬ ਹੋਣ ਕਾਰਨ ਉਸ ਨੂੰ ਬਹਿਰੀਨ ਦੇ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਇਲਾਜ ਦੌਰਾਨ 27 ਸਤੰਬਰ ਨੂੰ ਉਸ ਦਾ ਦੇਹਾਂਤ ਹੋ ਗਿਆ।