ਸਵਿਮਿੰਗ ਪੂਲ ''ਚ ਡੁੱਬਣ ਨਾਲ ਨਾਬਾਲਿਗ ਦੀ ਮੌਤ

09/22/2017 6:48:58 AM

ਮੇਹਟੀਆਣਾ, (ਸੰਜੀਵ, ਇੰਦਰਜੀਤ)- ਅੱਜ ਸਵਿਮਿੰਗ ਪੂਲ 'ਚ ਨਹਾਉੁਣ ਗਏ 14 ਸਾਲਾ ਇਕ ਬੱਚੇ ਦੀ ਡੁੱਬ ਜਾਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ ਕਰੀਬ 4 ਵਜੇ ਰਾਹੁਲ ਪੁੱਤਰ ਸੰਦੀਪ ਕੁਮਾਰ ਵਾਸੀ ਸਾਹਰੀ ਆਪਣੇ ਦੋਸਤਾਂ ਨਾਲ ਬਖਸ਼ੀਸ਼ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਕਾਹਰੀ ਦੇ ਖੇਤਾਂ 'ਚ ਬਣੇ ਸਵਿਮਿੰਗ ਪੂਲ 'ਚ ਨਹਾਉਣ ਗਿਆ ਸੀ। ਪਾਣੀ ਡੂੰਘਾ ਹੋਣ ਕਰ ਕੇ ਅਚਾਨਕ ਰਾਹੁਲ ਦੀ ਡੁੱਬ ਜਾਣ ਨਾਲ ਮੌਤ ਹੋ ਗਈ। ਇਸ ਸਬੰਧੀ ਥਾਣਾ ਮੇਹਟੀਆਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News