ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ''ਚ ਔਰਤ ਦੀ ਸ਼ੱਕੀ ਹਾਲਾਤਾਂ ''ਚ ਮੌਤ (ਵੀਡੀਓ)

05/31/2017 10:03:40 AM

ਅੰਮ੍ਰਿਤਸਰ, (ਸੁਮਿਤ ਖੰਨਾ) - ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ''ਚ ਅੱਜ ਉਸ ਸਮੇਂ ਮਾਹੌਲ ਤਣਾਅ ਪੂਰਵਕ ਹੋ ਗਿਆ ਜਦੋਂ ਇਕ ਔਰਤ ਦੀ ਸ਼ੱਕੀ ਹਾਲਾਤਾਂ ''ਚ ਮੌਤ ਹੋ ਗਈ। ਅਸਲ ''ਚ ਸ਼ਿਲਪਾ ਨਾਮਕ ਔਰਤ ਇਸ ਹਸਪਤਾਲ ''ਚ ਚਾਰ ਦਿਨ ਪਹਿਲਾਂ ਤੋਂ ਦਾਖਲ ਸੀ ਅਤੇ ਅੱਜ ਸਵੇਰੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਨਾਲ ਹੀ ਮ੍ਰਿਤਕ ਸਰੀਰ ਨੂੰ ਪੂਰੇ ਹਸਪਤਾਲ ''ਚ ਘੁੰਮਾਇਆ ਅਤੇ ਇੰਨਸਾਫ ਦੀ ਮੰਗ ਕੀਤੀ। ਮ੍ਰਿਤਕ ਔਰਤ ਦੇ ਪਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਨੇ ਇਕ ਬੇਟੀ ਨੂੰ ਜਨਮ ਦਿੱਤਾ ਸੀ ਜਿਸ ਦੀ ਮੌਤ ਹੋ ਗਈ। ਪਿਛਲੇ ਦੋ ਦਿਨਾਂ ਤੋਂ ਉਹ ਆਈ. ਸੀ. ਯੂ ''ਚ ਭਰਤੀ ਸੀ। ਅੱਜ ਸਵੇਰੇ ਉਹ ਠੀਕ ਸੀ ਜਿਸ ''ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਟੀਕਾ ਲਗਾਇਆ ਅਤੇ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਦਾ ਕਾਰਨ ਡਾਕਟਰਾਂ ਵੱਲੋਂ ਲਗਾਇਆ ਗਿਆ ਗਲਤ ਟੀਕਾ ਦੱਸਿਆ ਜਾ ਰਿਹਾ ਹੈ।

ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ''ਚ ਮ੍ਰਿਤਕ ਸਰੀਰ ਦਾ ਵੀਡੀਓ ਰਾਹੀ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਜੋ ਵੀ ਇਸ ਦੀ ਰਿਪੋਟ ਆਏਗੀ ਉਸ ਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। 


Related News