ਨੌਜਵਾਨ ਦੀ ਭੇਤਭਰੀ ਹਾਲਤ ''ਚ ਮੌਤ

06/27/2017 3:47:12 AM

ਗੜ੍ਹਸ਼ੰਕਰ,  (ਸ਼ੋਰੀ)-  ਪਿੰਡ ਬੱਸੀ 'ਚ ਅੱਜ ਇਕ ਵਿਅਕਤੀ ਦੀ ਭੇਤਭਰੀ ਹਾਲਤ 'ਚ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਜਸਵਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਦੀ ਪਤਨੀ ਗੁਰਦੀਪ ਕੌਰ ਨੇ ਆਪਣੇ ਬਿਆਨਾਂ ਰਾਹੀਂ ਆਪਣੀ ਸੱਸ-ਸਹੁਰੇ ਅਤੇ ਜੇਠ-ਜੇਠਾਣੀ ਉੱਪਰ ਦੋਸ਼ ਲਾਉਂਦਿਆ ਕਿਹਾ ਕਿ ਇਨ੍ਹਾਂ ਨਾਲ ਉਸ ਦੇ ਪਤੀ ਦਾ ਘਰੇਲੂ ਕਲੇਸ਼ ਰਹਿੰਦਾ ਸੀ। 25 ਜੂਨ ਨੂੰ ਇਨ੍ਹਾਂ ਵਿਚਕਾਰ ਮੁੜ ਝਗੜਾ ਹੋਇਆ ਅਤੇ ਇਸ ਦੌਰਾਨ ਉਸ ਨੂੰ ਇਨ੍ਹਾਂ ਕਮਰੇ 'ਚ ਬੰਦ ਕਰ ਦਿੱਤਾ ਸੀ ਅਤੇ ਉਸ ਦਾ ਫੋਨ ਵੀ ਖੋਹ ਲਿਆ ਸੀ। ਗੁਰਦੀਪ ਕੌਰ ਅਨੁਸਾਰ ਉਸ ਨੂੰ ਸਵੇਰੇ 6 ਵਜੇ ਕਮਰੇ 'ਚੋਂ ਜਦੋਂ ਬਾਹਰ ਕੱਢਿਆ ਗਿਆ ਤਾਂ ਉਸ ਨੂੰ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਗਈ ਸੀ ਅਤੇ ਸਸਕਾਰ ਵੀ ਕਰ ਦਿੱਤਾ ਗਿਆ ਹੈ। ਉਸ ਦਾ ਦੋਸ਼ ਹੈ ਕਿ ਇਸ ਸਬੰਧੀ ਉਸ ਦੇ ਪੇਕਿਆਂ ਨੂੰ ਵੀ ਨਹੀਂ ਦੱਸਿਆ ਗਿਆ।
ਸਾਰੇ ਦੋਸ਼ ਬੇਬੁਨਿਆਦ ਹਨ : ਸਹੁਰਾ ਪਰਿਵਾਰ : ਗੁਰਦੀਪ ਕੌਰ ਦੇ ਸਹੁਰਾ ਪਰਿਵਾਰ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਮ੍ਰਿਤਕ ਜਸਵਿੰਦਰ ਸਿੰਘ ਦੇ ਪਿਤਾ ਸੰਤੋਖ ਸਿੰਘ ਨੇ ਦੱਸਿਆ ਕਿ ਉਸ ਦੇ ਜਵਾਨ ਪੁੱਤ ਦੀ ਮੌਤ ਹੋਣ 'ਤੇ ਉਹ ਕਾਫੀ ਪ੍ਰੇਸ਼ਾਨ ਹੈ। ਉਸ ਨੇ ਨਾਲ ਹੀ ਕਿਹਾ ਕਿ ਗੁਰਦੀਪ ਕੌਰ ਦੇ ਸਾਰੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਜਸਵਿੰਦਰ ਸਿੰਘ ਦੀ ਮੌਤ ਸਬੰਧੀ ਉਸ ਦੇ ਸਹੁਰਾ ਪਰਿਵਾਰ ਨੂੰ ਫੋਨ ਰਾਹੀਂ ਸਸਕਾਰ ਤੋਂ ਪਹਿਲਾਂ ਇਤਲਾਹ ਦੇ ਦਿੱਤੀ ਸੀ।


Related News