ਬਰਨਾਲਾ : ਸੜਕ ਹਾਦਸੇ 'ਚ 2 ਔਰਤਾਂ ਦੀ ਮੌਕੇ 'ਤੇ ਮੌਤ, ਬੱਚੇ ਸਮੇਤ ਇਕ ਜ਼ਖਮੀ

06/27/2017 2:05:03 PM

ਬਰਨਾਲਾ (ਪੁਨੀਤ ਮਾਨ)— ਇਥੇ ਬਰਨਾਲਾ-ਬਠਿੰਡਾ ਹਾਈਵੇਅ 'ਤੇ ਇਕ ਕਾਰ ਤੇ ਸਕੂਲੀ ਬੱਸ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਜਿਸ 'ਚ ਕਾਰ 'ਚ ਸਵਾਰ ਦੋ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦ ਕਿ ਕਾਰ ਸਵਾਰ ਇਕ ਬੱਚਾ ਤੇ ਕਾਰ ਚਾਲਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ। 

PunjabKesariਪੁਲਸ ਮੁਤਾਬਕ ਇਹ ਹਾਦਸਾ ਸਕੂਲ ਬੱਸ ਦੇ ਚਾਲਕ ਦੀ ਗਲਤੀ ਕਾਰਨ ਹੋਇਆ। ਰਾਮਪੁਰਾ ਦੇ ਇਕ ਨਿਜੀ ਸਕੂਲ ਬੱਸ ਚਾਲਕ ਪ੍ਰਾਈਵੇਟ ਸਵਾਰੀਆਂ ਨੂੰ ਲੈ ਕੇ ਰਾਮਪੁਰਾ ਤੋਂ ਬਰਨਾਲਾ ਵਲ ਹਾਈਵੇਅ 'ਤੇ ਗਲਤ ਸਾਈਡ ਆ ਰਿਹਾ ਸੀ। ਜਦ ਬੱਸ ਬਰਨਾਲਾ ਦੇ ਪਿੰਡ ਨੇੜੇ ਪਹੁੰਚੀ ਤਾਂ ਬਰਨਾਲਾ ਤੋਂ ਬਠਿੰਡਾ ਵਲੋਂ ਜਾ ਰਹੀ ਆਈ-20 ਕਾਰ ਦੀ ਸਿੱਧੀ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਕਾਰ ਸਵਾਰ ਦੋ ਔਰਤਾਂ ਦੀ ਮੌਕੇ 'ਤੇ ਮੌਤ ਹੋ ਗਈ ਜਦ ਕਿ ਇਕ ਬੱਚਾ ਤੇ ਕਾਰ ਸਵਾਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਬੱਸ ਚਾਲਕ ਮੌਕੇ 'ਤੇ ਫਰਾਰ ਹੋ ਗਿਆ। 
 

PunjabKesari

ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਤੇ ਜ਼ਖਮੀਆਂ ਨੂੰ ਬਰਨਾਲਾ ਤੋਂ ਪਟਿਆਲਾ ਲਈ ਰੈਫਰ ਕਰ ਦਿੱਤਾ। ਮ੍ਰਿਤਕ ਔਰਤਾਂ ਸੱਸ, ਨੂੰਹ ਸਨ ਤੇ ਬਠਿੰਡਾ ਦੀ ਰਹਿਣ ਵਾਲੀਆਂ ਸਨ।


Related News