ਟਰੱਕ ਹੇਠਾਂ ਆਉਣ ਕਾਰਨ ਬਲਦ ਰੇਹੜੀ ਚਾਲਕ ਦੀ ਮੌਤ

10/18/2017 6:57:57 AM

ਤਪਾ ਮੰਡੀ(ਸ਼ਾਮ, ਗਰਗ)- ਪਿੰਡ ਮਹਿਤਾ ਵਿਖੇ ਟਰੱਕ ਹੇਠਾਂ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਪਿੰਡ ਵਾਸੀਆਂ ਅਨੁਸਾਰ ਮਨਜੀਤ ਸਿੰਘ ਪੁੱਤਰ ਰੂਪ ਸਿੰਘ ਬਲਦ ਰੇਹੜੀ 'ਤੇ ਖੇਤ 'ਚੋਂ ਹਰਾ ਚਾਰਾ ਲੈ ਕੇ ਆ ਰਿਹਾ ਸੀ ਕਿ ਪਿੱਛੋਂ ਧੌਲਾ ਤੋਂ ਆ ਰਿਹਾ ਇਕ ਟਰੱਕ, ਜੋ ਅਨਾਜ ਦਾ ਭਰਿਆ ਹੋਇਆ ਸੀ, ਉਸਦੀ ਬਲਦ ਰੇਹੜੀ 'ਚ ਵੱਜਿਆ, ਜਿਸ ਕਾਰਨ ਮਨਜੀਤ ਸਿੰਘ ਹੇਠਾਂ ਡਿੱਗ ਗਿਆ ਅਤੇ ਟਰੱਕ ਉਸ ਦੇ ਉਪਰੋਂ ਲੰਘ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦੇ ਹੀ ਵੱਡੀ ਗਿਣਤੀ 'ਚ ਪਿੰਡ ਨਿਵਾਸੀ ਇਕੱਠੇ ਹੋ ਗਏ। ਐੱਸ. ਐੱਚ. ਓ. ਰਛਪਾਲ ਸਿੰਘ ਦੀ ਅਗਵਾਈ 'ਚ ਪੁੱਜੀ ਪੁਲਸ ਪਾਰਟੀ ਨੇ ਟਰੱਕ ਨੂੰ ਕਬਜ਼ੇ 'ਚ ਲੈ ਕੇ ਕੇਸ ਦਰਜ ਕਰ ਲਿਆ।


Related News