ਚੰਡੀਗੜ੍ਹ : ਪ੍ਰਦਰਸ਼ਨੀ ਗਰਾਊਂਡ ''ਚ 10 ਦਿਨਾ ਰੰਗਾਰੰਗ ''ਡਾਂਡੀਆ ਉਤਸਵ'' ਸ਼ੁਰੂ

09/22/2017 3:40:11 PM

ਚੰਡੀਗੜ੍ਹ (ਬਿਓਰੋ) : ਨਰਾਤਿਆਂ ਦੀ ਸ਼ੁਰੂਆਤ ਦੇ ਨਾਲ ਹੀ ਸੈਕਟਰ-34 ਸਥਿਤ ਪ੍ਰਦਰਸ਼ਨੀ ਗਰਾਊਂਡ ਦੇ ਚੰਡੀਗੜ੍ਹ ਹਾਟ 'ਚ 10 ਦਿਨਾ 'ਡਾਂਡੀਆ ਉਤਸਵ' ਸ਼ੁਰੂ ਹੋ ਗਿਆ ਹੈ। ਭਾਵਨਗਰ ਗੁਜਰਾਤ ਤੋਂ ਵਿਸ਼ੇਸ਼ ਤੌਰ 'ਤੇ ਆਇਆ ਗਰੁੱਪ ਇੱਥੇ ਡਾਂਡੀਆ ਦੀ ਸੁੰਦਰ ਪੇਸ਼ਕਾਰੀ ਕਰਕੇ ਲਗਾਤਾਰ 10 ਦਿਨ ਲੋਕਾਂ ਦਾ ਮਨੋਰੰਜਨ ਕਰੇਗਾ। ਇਸ 22 ਮੈਂਬਰੀ ਗਰੁੱਪ ਨੇ ਦੇਸ਼ ਅਤੇ ਵਿਦੇਸ਼ 'ਚ ਇਕ ਹਜ਼ਾਰ ਤੋਂ ਵੀ ਜ਼ਿਆਦਾ ਸ਼ੋਅ ਕੀਤੇ ਹਨ। ਇਹ ਗਰੁੱਪ ਉਦੇਪੁਰ ਸਥਿਤ ਵੈਸਟ ਜੋਨ ਕਲਚਰ ਸੈਂਟਰ ਤੋਂ ਮਾਨਤਾ ਪ੍ਰਾਪਤ ਹੈ ਅਤੇ ਉਨ੍ਹਾਂ ਲਈ 800 ਤੋਂ ਵੀ ਜ਼ਿਆਦਾ ਸ਼ੋਅ ਕਰ ਚੁੱਕਾ ਹੈ। ਮੇਲੇ ਦੀ ਮੁੱਖ ਵਿਸ਼ੇਸ਼ਤਾ ਪਹਿਲੇ ਦਿਨ ਇਹ ਰਹੀ ਕਿ ਇੰਟਰਨੈਸ਼ਨਲ ਯੂਥ ਫੈਸਟ 'ਚ ਹਿੱਸਾ ਲੈ ਰਹੇ 21 ਦੇਸ਼ਾਂ ਦੇ ਵਿਦੇਸ਼ੀ ਪ੍ਰਤੀਨਿਧੀਆਂ ਨੇ ਜੰਮ ਕੇ ਡਾਂਡੀਆ ਕੀਤਾ ਅਤੇ ਇਸ ਨਾਚ ਸ਼ੈਲੀ ਦੀ ਖੂਬ ਤਾਰੀਫ ਹੋਈ। ਮੇਲੇ ਦੇ ਆਯੋਜਕ ਨੇ ਦੱਸਿਆ ਕਿ ਚੰਡੀਗੜ੍ਹ ਹਾਟ 'ਚ ਹਰ ਰੋਜ਼ ਸ਼ਾਮ 6 ਵਜੇ ਤੋਂ ਰਾਤ 11 ਵਜੇ ਤੱਕ ਇਸ ਡਾਂਡੀਆ ਉਤਸਵ ਨਾਲ ਸੱਭਿਆਚਾਰਕ ਸ਼ਾਮ ਦਾ ਆਯੋਜਨ ਕੀਤਾ ਜਾਵੇਗਾ। ਗਰੁੱਪ ਨਾ ਸਿਰਫ ਆਪਣੀ ਪੇਸ਼ਕਾਰੀ ਕਰੇਗਾ, ਸਗੋਂ ਲੋਕ ਨਾਚ ਦੀਆਂ ਬਰੀਕੀਆਂ ਨੂੰ ਵੀ ਸਿਖਾਵੇਗਾ।


Related News