ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਕੱਟੇ ਚਲਾਨ

06/25/2017 7:26:39 AM

ਤਰਨਤਾਰਨ,   (ਮਿਲਾਪ)- ਥਾਣਾ ਸਦਰ ਦੇ ਇੰਸ. ਮਨੋਜ ਕੁਮਾਰ ਵੱਲੋਂ ਸਬ-ਇੰਸਪੈਕਟਰ ਸੋਨਮਦੀਪ ਕੌਰ ਦੀ ਪੁਲਸ ਟੀਮ ਨੇ ਟੀ ਪੁਆਇੰਟ ਅਲਾਦੀਨਪੁਰ ਵਿਖੇ ਨਾਕਾਬੰਦੀ ਦੌਰਾਨ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਵਾਹਨ ਚਾਲਕਾਂ ਦੇ ਚਲਾਨ ਕੱਟੇ। ਇਸ ਮੌਕੇ ਉਨ੍ਹਾਂ ਕਾਰ ਦੇ ਸ਼ੀਸ਼ਿਆਂ ਤੋਂ ਨੈੱਟ ਦੀਆਂ ਜਾਲੀਆਂ ਤੇ ਫਿਲਮਾਂ ਵੀ ਉਤਰਵਾਈਆਂ। 
ਇਸ ਦੌਰਾਨ ਜਸਪਾਲ ਸਿੰਘ ਏ. ਐੱਸ . ਆਈ. , ਸਵਿੰਦਰ ਸਿੰਘ ਏ. ਐੱਸ. ਆਈ.,ਧਰਮਪਾਲ, ਲਾਲ ਮਸੀਹ, ਸਕੱਤਰ ਸਿੰਘ, ਦਿਲਬਾਗ ਸਿੰਘ ਪੁਲਸ ਮੁਲਾਜ਼ਮ ਆਦਿ ਹਾਜ਼ਰ ਸਨ। ਮੈਡਮ ਸੋਨਮਦੀਪ ਕੌਰ ਨੇ ਦੱਸਿਆ ਕਿ ਤਿੰਨ ਸਵਾਰੀਆਂ ਅਤੇ ਕਾਗਜ਼ ਮੁਕੰਮਲ ਨਾ ਹੋਣ ਵਾਲੇ ਵਾਹਨਾਂ ਦੇ ਚਲਾਨ ਕੱਟੇ ਗਏ। ਉਨ੍ਹਾਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਦੇ ਕਾਗਜ਼ ਮੁਕੰਮਲ ਰੱਖਣ ਤੇ ਡਰਾਈਵਿੰਗ ਕਰਨ ਮੌਕੇ ਹੈਲਮਟ ਦੀ ਵਰਤੋਂ ਜ਼ਰੂਰ ਕਰਨ।
ਉਨ੍ਹਾਂ ਲੜਕੀਆਂ ਨੂੰ ਸਖਤ ਹਦਾਇਤ ਕੀਤੀ ਕਿ ਉਹ ਆਪਣੇ ਡਰਾਈਵਿੰਗ ਲਾਇਸੈਂਸ ਬਣਾ ਕੇ ਰੱਖਣ ਕਿਉਂਕਿ ਜ਼ਿਆਦਾਤਰ ਲੜਕੀਆਂ ਕੋਲ ਆਪਣੇ ਲਾਇਸੈਂਸ ਨਹੀਂ ਹਨ।


Related News