ਜ਼ਮੀਨੀ ਵਿਵਾਦ ਕਾਰਨ ਫਸਲ ਨੂੰ ਜ਼ਹਿਰੀਲੀ ਸਪਰੇਅ ਨਾਲ ਸਾੜਨ ਦੇ ਲਗਾਏ ਦੋਸ਼

01/17/2018 5:39:09 PM

ਸਰਾਏ ਅਮਾਨਤ ਖਾਂ/ਝਬਾਲ (ਨਰਿੰਦਰ) - ਪਿੰਡ ਗਹਿਰੀ ਵਾਸੀ ਗੁਰਚਰਨ ਸਿੰਘ ਪੁੱਤਰ ਕਰਤਾਰ ਸਿੰਘ ਨੇ ਜ਼ਹਿਰੀਲੀ ਦਵਾਈ ਦੀ ਸਪਰੈਅ ਕਰਕੇ ਕਣਕ ਨੂੰ ਸਾੜਨ ਦਾ ਪਿੰਡ ਦੇ ਕੁਝ ਵਿਅਕਤੀਆਂ 'ਤੇ ਦੋਸ਼ ਲਗਾਇਆ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਰਖਾਸਤ ਦਿੱਤੀ ਸੀ। ਉਨ੍ਹਾਂ ਨੇ ਦਰਖਾਸਤਾ ਦੀਆ ਕਾਪੀਆਂ ਵਿਖਾਉਦਿਆਂ ਪਿੰਡ ਦੇ ਹੀ ਕੁਝ ਵਿਅਕਤੀਆਂ 'ਤੇ ਕਣਕ ਦੀ ਇਕ ਏਕੜ ਫਸਲ ਨੂੰ ਜ਼ਹਿਰੀਲੀ ਦਵਾਈ ਦੀ ਸਪਰੈਅ ਕਰਕੇ ਸਾੜਨ ਦੇ ਦੋਸ਼ ਲਗਾਉਂਦਿਆ ਦੱਸਿਆ ਕਿ ਗਹਿਰੀ ਪਿੰਡ ਦੇ ਕੁਲਵੰਤ ਸਿੰਘ, ਸੁਖਚੈਨ ਸਿੰਘ ਅਤੇ ਗੁਰਜਿੰਦਰ ਸਿੰਘ ਆਦਿ ਨਾਲ ਉਸ ਦਾ ਜ਼ਮੀਨੀ ਵਿਵਾਦ ਚਲ ਰਿਹਾ ਹੈ, ਜਿਸ ਸਬੰਧੀ ਮਾਣਯੋਗ ਅਦਾਲਤ ਵਲੋਂ ਉਸ ਨੂੰ ਸਟੇਅ ਦਿੱਤਾ ਹੋਇਆਂ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਨੇ ਛੇ ਮਹੀਨੇ ਪਹਿਲਾਂ ਵੀ ਮੇਰੀ ਫਸਲ 'ਤੇ ਜ਼ਹਿਰੀਲੀ ਦਵਾਈ ਛਿੜਕ ਕੇ ਸਾੜ ਦਿੱਤੀ ਸੀ। ਇਸ ਸਬੰਧੀ ਥਾਣੇ ਦਰਖਾਸਤ ਦਿੱਤੀ ਸੀ ਤੇ ਹੁਣ ਫਿਰ ਇਨ੍ਹਾਂ ਨੇ ਮੇਰੀ ਇਕ ਏਕੜ ਕਣਕ ਦੀ ਫਸਲ ਜ਼ਹਿਰੀਲੀ ਦਵਾਈ ਦੀ ਸਪਰੈਅ ਕਰਕੇ ਸਾੜ ਦਿੱਤਾ ਹੈ, ਜਿਸ ਨਾਲ ਮੇਰਾਂ ਮਾਲੀ ਨੁਕਸਾਨ ਹੋਇਆ ਹੈ। ਕਿਸਾਨ ਗੁਰਚਰਨ ਸਿੰਘ ਨੇ ਪੁਲਸ ਦੇ ਉੱਚ ਅਧਿਕਾਰੀਆਂ ਕੋਲੋ ਮੰਗ ਕੀਤੀ ਹੈ ਕਿ ਕਣਕ ਨੂੰ ਜ਼ਹਿਰੀਲੀ ਸਪਰੈਅ ਨਾਲ ਸਾੜਨ ਵਾਲੇ ਉਪਰੋਕਤ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਜਾਵੇ ਤੇ ਮੈਨੂੰ ਇਨਸਾਫ ਦਿਵਾਇਆਂ ਜਾਵੇ । ਇਸ ਸਬੰਧੀ ਜਦੋਂ ਦੂਸਰੀ ਧਿਰ ਦੇ ਕੁਲਵੰਤ ਸਿੰਘ ਵਾਸੀ ਗਹਿਰੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਗੁਰਚਰਨ ਸਿੰਘ ਵੱਲੋਂ ਕਣਕ ਸਾੜਨ ਦੇ ਲਗਾਏ ਦੋਸ਼ਾ ਨੂੰ ਝੂਠ ਦੱਸਦਿਆਂ ਕਿਹਾ ਕਿ ਅਸੀਂ ਗੁਰਚਰਨ ਸਿੰਘ ਦੇ ਭਰਾ ਕੋਲੋਂ ਤੀਸਰੇ ਹਿੱਸੇ ਦੀ 12 ਕਨਾਲਾ 2 ਮਰਲੇ ਜ਼ਮੀਨ ਖਰੀਦੀ ਹੈ, ਜਿਸ ਦੀ ਰਜਿਸਟਰੀ ਇੰਤਕਾਲ ਬਕਾਇਦਾ ਸਾਡੇ ਨਾਮ ਹੈ ਤੇ ਇਹ ਕਣਕ ਅਸੀਂ ਖੁਦ ਬੀਜ਼ੀ ਹੈ ਜੋ ਕਿਸੇ ਹੋਰ ਨੇ ਸ਼ਰਾਰਤ ਕਰਕੇ ਸਪਰੇਅ ਕਰਕੇ ਸਾੜ ਦਿੱਤੀ, ਜਿਸ ਬਾਰੇ ਅਸੀਂ ਵੀ ਥਾਣੇ ਦਰਖਾਸਤ ਦਿੱਤੀ ਹੈ, ਜਦੋ ਕਿ ਇਸ ਵੱਲੋਂ ਪਾਇਆਂ ਕੇਸ ਖਾਰਜ ਹੋ ਗਿਆ ਸੀ।


Related News