ਚੋਰਾਂ ਨੇ 2 ਥਾਵਾਂ ''ਤੇ ਕੀਤਾ ਹੱਥ ਸਾਫ

12/13/2017 3:06:12 AM

ਬਠਿੰਡਾ(ਬਲਵਿੰਦਰ)-ਚੋਰਾਂ ਨੇ 2 ਥਾਵਾਂ 'ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ, ਜਿਨ੍ਹਾਂ 'ਚ ਇਕ ਵਿਅਕਤੀ ਦੀ ਸ਼ਨਾਖਤ ਵੀ ਹੋ ਚੁੱਕੀ ਹੈ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ। ਪੁਲਸ ਨੇ ਮਾਮਲੇ ਦਰਜ ਕਰ ਲਏ ਹਨ ਤੇ ਜਾਂਚ ਆਰੰਭ ਦਿੱਤੀ ਹੈ। ਜੀਵਨ ਲਾਲ ਵਾਸੀ ਬਸੰਤ ਵਿਹਾਰ ਬਠਿੰਡਾ ਨੇ ਥਾਣਾ ਕੋਤਵਾਲੀ ਪੁਲਸ ਨੂੰ ਦੱਸਿਆ ਕਿ ਬੀਤੀ ਰਾਤ ਕੁਝ ਅਣਪਛਾਤੇ ਚੋਰਾਂ ਨੇ ਗੁਰਦੁਆਰਾ ਸਿੰਘ ਸਭਾ ਨੇੜੇ ਉਸ ਦੀ ਦੁਕਾਨ ਪੂਜਾ ਰੈਡੀਮੇਡ ਦੇ ਤਾਲੇ ਤੋੜ ਕੇ 1.5 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਇਸੇ ਤਰ੍ਹਾਂ ਸੁਰਿੰਦਰ ਸ਼ਰਮਾ ਵਾਸੀ ਰਾਮਪੁਰਾ ਫੂਲ ਨੇ ਥਾਣਾ ਸਿਟੀ ਰਾਮਪੁਰਾ ਪੁਲਸ ਨੂੰ ਦੱਸਿਆ ਕਿ ਬੀਤੀ ਰਾਤ ਲੱਕੀ ਧੋਬੀ ਵਾਸੀ ਰਾਮਪੁਰਾ ਨੇ ਆਪਣੇ 3 ਸਾਥੀਆਂ ਸਣੇ ਉਸ ਦੇ ਘਰੋਂ ਇਕ ਟਰੰਕ ਚੋਰੀ ਕਰ ਲਿਆ, ਜਿਸ 'ਚ 9,000 ਰੁਪਏ ਨਕਦ, ਸੋਨੇ-ਚਾਂਦੀ ਦੇ ਗਹਿਣੇ, ਮੋਬਾਇਲ ਤੇ ਜ਼ਰੂਰੀ ਕਾਗਜ਼ਾਤ ਸਨ। ਕੁਲ ਨੁਕਸਾਨ 25000 ਰੁਪਏ ਦਾ ਹੋਇਆ ਹੈ।


Related News