ਕਰਮਚਾਰੀ ਨੇ ਆਪਣੀ ਹੀ ਕੰਪਨੀ 'ਚੋਂ ਲੱਖਾਂ ਰੁਪਏ ਕੀਤੇ ਚੋਰੀ

12/13/2017 1:33:17 AM

ਅਬੋਹਰ(ਰਹੇਜਾ, ਸੁਨੀਲ)—ਬੀਤੇ ਦਿਨੀਂ ਨਿਊ ਸੂਰਜ ਨਗਰੀ 'ਚ ਫਾਇਨਾਂਸ ਕੰਪਨੀ ਦੇ ਸਾਬਕਾ ਕਰਮਚਾਰੀ ਵੱਲੋਂ ਹੀ ਕੰਪਨੀ 'ਚ ਲੱਖਾਂ ਦੀ ਚੋਰੀ ਕਰਨ ਦੇ ਦੋਸ਼ ਵਿਚ ਥਾਣਾ ਨੰਬਰ 3 ਦੀ ਪੁਲਸ ਨੇ ਉਕਤ ਕਰਮਚਾਰੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਹਨੂਮਾਨਗੜ੍ਹ ਰੋਡ 'ਤੇ ਸਥਿਤ ਹਿੰਦੂਜਾ ਲੈਂਡ ਦੇ ਹੈੱਡ ਮੈਨੇਜਰ ਰਮਨ ਕੁਮਾਰ ਪੁੱਤਰ ਰੌਸ਼ਨ ਲਾਲ ਨੇ ਦੱਸਿਆ ਕਿ ਉਸ ਨੂੰ ਬ੍ਰਾਂਚ ਦੇ ਕੁਲੈਕਸ਼ਨ ਕਰਮਚਾਰੀ ਏਜੰਟ ਦਾ 2 ਵਜੇ ਫੋਨ ਆਇਆ ਕਿ ਉਨ੍ਹਾਂ ਦੀ ਬ੍ਰਾਂਚ ਵਿਚ 9 ਦਸੰਬਰ ਦੀ ਰਾਤ ਨੂੰ ਤਿਜੌਰੀ 'ਚ ਪਏ 3,21,092 ਰੁਪਏ ਚੋਰੀ ਹੋ ਗਏ ਹਨ। ਮੌਕੇ 'ਤੇ ਪਹੁੰਚੇ ਮੈਨੇਜਰ ਅਤੇ ਪੁਲਸ ਵੱਲੋਂ ਸੀ. ਸੀ. ਟੀ. ਵੀ. ਕੈਮਰੇ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਉਨ੍ਹਾਂ ਦੀ ਕੰਪਨੀ ਦੇ ਹੀ ਇਕ ਕਰਮਚਾਰੀ ਵਿਕਾਸ ਪੁੱਤਰ ਮਹਾਵੀਰ ਕੁਮਾਰ ਵਾਸੀ ਪਿੰਡ ਵਰਿਆਮ ਖੇੜਾ ਨੇ ਚੋਰੀ ਕੀਤੀ ਹੈ। ਪੁਲਸ ਵੱਲੋਂ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਕਾਬੂ ਕਰਨ ਦੀ ਕਾਰਵਾਈ ਜਾਰੀ ਹੈ।


Related News