ਵਿਆਹ ਨਾ ਕਰਵਾਉਣ ''ਤੇ ਲੜਕੀ ਨੂੰ ਬਦਨਾਮ ਕਰਨ ਦੀ ਧਮਕੀ ਦੇਣ ਵਾਲੇ ''ਮਜਨੂੰ'' ''ਤੇ ਪਰਚਾ

12/12/2017 7:27:25 AM

ਸੰਗਰੂਰ(ਵਿਵੇਕ ਸਿੰਧਵਾਨੀ,ਰਵੀ)—ਇਕ ਲੜਕੀ ਨੂੰ ਮੋਬਾਇਲ 'ਤੇ ਗ਼ਲਤ ਮੈਸੇਜ ਭੇਜਣ, ਯੂ-ਟਿਊਬ 'ਤੇ ਗਲਤ ਵੀਡੀਓ ਅਤੇ ਫੋਟੋਆਂ ਭੇਜ ਕੇ ਬਲੈਕਮੇਲ ਕਰਨ, ਗਾਲੀ ਗਲੋਚ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ 'ਤੇ ਇਕ ਵਿਅਕਤੀ ਵਿਰੁੱਧ ਥਾਣਾ ਸਿਟੀ ਸੁਨਾਮ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ।  ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸੁਨਾਮ ਦੇ ਮੁੱਖ ਅਫਸਰ ਇੰਸਪੈਕਟਰ ਭਰਪੂਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਹਨ ਕਿ ਹਰਵਿੰਦਰ ਸਿੰਘ ਉਰਫ ਹਨੀ ਪੁੱਤਰ ਹਾਕਮ ਸਿੰਘ ਵਾਸੀ ਸੰਗਰੂਰ ਰੋਡ ਸੁਨਾਮ ਨੇ ਉਸਦੀ ਲੜਕੀ ਨੂੰ ਮੋਬਾਇਲ 'ਤੇ ਗਲਤ ਮੈਸੇਜ ਭੇਜੇ। ਇਸ ਤੋਂ ਇਲਾਵਾ ਉਸ ਨੇ ਗਾਲੀ-ਗਲੋਚ ਕੀਤੀ ਅਤੇ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਦੋਸ਼ੀ ਉਸ ਦੀ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਵਿਆਹ ਨਾ ਕਰਵਾਉਣ ਦੀ ਸੂਰਤ 'ਚ ਉਸ ਦੀ ਵੀਡੀਓ ਅਤੇ ਫੋਟੋਆਂ ਫੇਸਬੁੱਕ, ਯੂ-ਟਿਊਬ ਅਤੇ ਵਟਸਐਪ 'ਤੇ ਪਾ ਕੇ ਉਸ ਦੀ ਲੜਕੀ ਅਤੇ ਪਰਿਵਾਰ ਨੂੰ ਬਦਨਾਮ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News