ਇਲੈਕਟ੍ਰਾਨਿਕਸ ਸ਼ੋਅਰੂਮ ''ਚ ਚੋਰੀ ਸਬੰਧੀ ਮਾਮਲਾ ਦਰਜ

10/19/2017 3:19:22 AM

ਜਗਰਾਓਂ(ਜਸਬੀਰ ਸ਼ੇਤਰਾ)– ਥਾਣਾ ਸਿਟੀ 'ਚ ਪੁਲਸ ਨੇ ਬੀਤੀ ਰਾਤ ਇਥੇ ਤਹਿਸੀਲ ਰੋਡ 'ਤੇ ਇਲੈਕਟ੍ਰਾਨਿਕਸ ਸ਼ੋਅਰੂਮ 'ਚ ਹੋਈ ਚੋਰੀ ਸਬੰਧੀ ਮਾਮਲਾ ਦਰਜ ਕਰ ਲਿਆ ਹੈ। ਇਹ ਸ਼ੋਅਰੂਮ ਈਕੋ ਸੇਲਜ਼ ਦੇ ਮਾਲਕ ਵਰੁਣ ਗੋਇਲ ਦੇ ਬਿਆਨਾਂ 'ਤੇ ਗੁਰਮੀਤ ਸਿੰਘ ਉਰਫ ਰਵੀ ਵਾਸੀ ਲੱਖਾ ਤੋਂ ਇਲਾਵਾ 3-4 ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਕੀਤਾ ਗਿਆ ਹੈ। 
ਵਰੁਣ ਗੋਇਲ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਹੈ ਕਿ ਬੀਤੀ ਰਾਤ ਉਕਤ ਮੁਲਜ਼ਮਾਂ ਨੇ ਸ਼ੋਅਰੂਮ 'ਚੋਂ 30 ਹਜ਼ਾਰ ਰੁਪਏ ਦੀ ਨਕਦੀ, ਸੋਨੀ ਕੰਪਨੀ ਦੀਆਂ 8 ਐੱਲ. ਈ. ਡੀਜ਼, ਡੀ. ਵੀ. ਆਰ., 3 ਪ੍ਰੈੱਸਾਂ, ਇਕ ਮਿਊਜ਼ਿਕ ਸੈੱਟ ਮਾਰਕਾ ਸੋਨੀ, ਇਕ ਐਕਟਿਵਾ ਸਕੂਟਰੀ, ਮੋਬਾਈਲ, ਜ਼ਰੂਰੀ ਕਾਗਜ਼ਾਤ ਆਦਿ ਚੋਰੀ ਕਰ ਲਏ। ਇਹ ਚੋਰੀ ਦੁਕਾਨ ਦੀ ਛੱਤ ਤੋਂ ਦੁਕਾਨ ਅੰਦਰ ਪਿਛਲੇ ਪਾਸੇ ਉਤਰਦੀ ਪੌੜੀ ਰਾਹੀਂ ਦੁਕਾਨ 'ਚ ਦਾਖਲ ਹੋ ਕੇ ਕੀਤੀ ਗਈ। ਮੁਲਜ਼ਮਾਂ ਨੇ ਤਿੰਨ-ਚਾਰ ਸੀ. ਸੀ. ਟੀ. ਵੀ. ਕੈਮਰਿਆਂ ਦੀਆਂ ਤਾਰਾਂ ਵੀ ਕੱਟ ਦਿੱਤੀਆਂ ਸਨ। ਚੋਰੀ ਦੀ ਸੂਚਨਾ ਮਿਲਣ 'ਤੇ ਡੀ. ਐੱਸ. ਪੀ. (ਡੀ) ਸਤਨਾਮ ਸਿੰਘ ਸਮੇਤ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ ਸਨ। ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਹਾਲੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।


Related News