2 ਲੜਕੀਆਂ ਨਾਲ ਛੇੜਛਾੜ ਕਰਨ ਦੇ ਦੋਸ਼ਾਂ ''ਚ 5 ਨਾਮਜ਼ਦ

10/19/2017 1:54:34 AM

ਬਠਿੰਡਾ(ਸੁਖਵਿੰਦਰ)-ਪੁਲਸ ਨੇ ਛੇੜਛਾੜ ਕਰਨ ਦੇ ਦੋ ਮਾਮਲਿਆਂ 'ਚ 5 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਰੀਟਾ (ਕਾਲਪਨਿਕ ਨਾਂ) ਵਾਸੀ ਬਠਿੰਡਾ ਨੇ ਕੋਤਵਾਲੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਗੁਰਜੀਤ ਸਿੰਘ, ਜੰਗੀਰ ਸਿੰਘ, ਮਲਕੀਤ ਸਿੰਘ, ਬੱਲਾ ਸਿੰਘ, ਲੱਕੀ ਸਿੰਘ ਵਾਸੀ ਬਠਿੰਡਾ ਉਸ ਨਾਲ ਅਕਸਰ ਛੇੜਛਾੜ ਕਰਦੇ ਸਨ। ਬੀਤੇ ਦਿਨੀਂ ਜਦੋਂ ਉਹ ਕੰਮਕਾਜ ਲਈ ਜਾ ਰਹੀ ਸੀ ਤਾਂ ਮੁਲਜ਼ਮਾਂ ਨੇ ਉਸ ਨੂੰ ਰਸਤੇ 'ਚ ਘੇਰ ਕੇ ਫਿਰ ਤੋਂ ਅਸ਼ਲੀਲ ਇਸ਼ਾਰੇ ਕੀਤੇ। ਜਦੋਂ ਉਸ ਨੇ ਮੁਲਜ਼ਮਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਉਸ ਨਾਲ ਗਾਲੀ ਗਲੋਚ ਕੀਤਾ ਅਤੇ ਉਸ ਦੀ ਕੁੱਟਮਾਰ ਕੀਤੀ। ਇਕ ਹੋਰ ਮਾਮਲੇ 'ਚ ਰਾਣੋਂ (ਕਾਲਪਨਿਕ ਨਾਂ) ਨੇ ਕੈਨਾਲ ਕਾਲੋਨੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕੇ ਸਚਿਨ ਕੁਮਾਰ ਵਾਸੀ ਬਠਿੰਡਾ ਉਸ ਨੂੰ ਰਸਤੇ 'ਚ ਰੋਕ ਕੇ ਉਸ ਨਾਲ ਛੇੜਛਾੜ ਕਰਦਾ ਸੀ। ਬੀਤੇ ਦਿਨੀਂ ਜਦੋਂ ਉਹ ਕੰਮਕਾਜ ਲਈ ਜਾ ਰਹੀ ਸੀ ਤਾਂ ਮੁਲਜ਼ਮ ਨੇ ਉਸ ਨੂੰ ਅਸ਼ਲੀਲ ਇਸ਼ਾਰੇ ਕੀਤੇ। ਪੁਲਸ ਨੇ ਉਕਤ ਸਾਰੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News