ਨਾਬਾਲਿਗਾ ਨਾਲ ਛੇੜਛਾੜ ਕਰਨ ''ਤੇ ਮਤਰੇਏ ਪਿਤਾ ਖਿਲਾਫ਼ ਮਾਮਲਾ ਦਰਜ

10/19/2017 12:45:19 AM

ਫਾਜ਼ਿਲਕਾ(ਨਾਗਪਾਲ, ਲੀਲਾਧਰ)—ਥਾਣਾ ਸਦਰ ਪੁਲਸ ਫਾਜ਼ਿਲਕਾ ਨੇ ਉਪ ਮੰਡਲ ਦੇ ਇਕ ਪਿੰਡ 'ਚ ਇਕ ਨਾਬਾਲਿਗ ਲੜਕੀ ਨਾਲ ਛੇੜਛਾੜ ਕਰਨ 'ਤੇ ਉਸ ਦੇ ਮਤਰੇਏ ਪਿਤਾ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਲੜਕੀ ਨੇ ਦੱਸਿਆ ਕਿ ਉਸਦੇ ਪਿਤਾ ਦੀ ਮੌਤ ਮਗਰੋਂ ਉਸ ਦੀ ਮਾਤਾ ਨੇ ਦੂਸਰਾ ਵਿਆਹ ਪਿੰਡ ਵਾਸੀ ਇਕ ਵਿਅਕਤੀ ਨਾਲ ਕਰਵਾ ਲਿਆ। 10 ਅਕਤੂਬਰ 2017 ਨੂੰ ਰਾਤ 11 ਵਜੇ ਜਦੋਂ ਉਹ ਸਾਰੇ ਘਰ ਵਿਚ ਸੌਂ ਰਹੇ ਸਨ ਤਾਂ ਉਸਦੇ ਮਤਰੇਏ ਪਿਤਾ ਨੇ ਉਸ ਨਾਲ ਛੇੜਛਾੜ ਕੀਤੀ। ਪੁਲਸ ਨੇ ਉਕਤ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। 


Related News