ਹੌਲਦਾਰ ਦੀ ਵਰਦੀ ਪਾੜੀ ; 2 ਵਿਅਕਤੀਆਂ ''ਤੇ ਕੇਸ ਦਰਜ

10/18/2017 6:36:02 AM

ਸੰਗਰੂਰ(ਵਿਵੇਕ ਸਿੰਧਵਾਨੀ, ਗੋਇਲ)- ਹੌਲਦਾਰ ਦੀ ਵਰਦੀ ਪਾੜਨ ਦੇ ਦੋਸ਼ 'ਚ ਪੁਲਸ ਨੇ ਦੋ ਵਿਅਕਤੀਆਂ 'ਤੇ ਕੇਸ ਦਰਜ ਕੀਤਾ ਹੈ। ਥਾਣਾ ਸਿਟੀ ਦੇ ਏ.ਐੱਸ.ਆਈ. ਕਮਲਜੀਤ ਸਿੰਘ ਨੇ ਦੱਸਿਆ ਕਿ ਹੌਲਦਾਰ ਪਵਨ ਕੁਮਾਰ ਦੀ ਨਾਈਟ ਮੁਨਸ਼ੀ ਦੇ ਤੌਰ 'ਤੇ ਡਿਊਟੀ ਸੀ। ਰਾਤ ਕਰੀਬ 11.40 ਵਜੇ ਥਾਣੇ ਦਾ ਗੇਟ ਖੁਲ੍ਹਾ ਕੇ ਦੋ ਵਿਅਕਤੀ ਅੰਦਰ ਦਾਖਲ ਹੋਏ ਅਤੇ ਹੌਲਦਾਰ ਪਵਨ ਕੁਮਾਰ ਤੋਂ ਆਪਣੇ ਦੋਸਤ ਵਿਜੇ ਕੁਮਾਰ ਸਬੰਧੀ ਪੁੱਛਣ ਲੱਗੇ ਤਾਂ ਪਵਨ ਕੁਮਾਰ ਨੇ ਦੱਸਿਆ ਕਿ ਵਿਜੇ ਕੁਮਾਰ ਨਾਮੀ ਕੋਈ ਵਿਅਕਤੀ ਹਵਾਲਾਤ 'ਚ ਨਹੀਂ ਹੈ। ਇਸ ਗੱਲ 'ਤੇ ਮੁਲਜ਼ਮ ਤੈਸ਼ ਵਿਚ ਆ ਗਏ ਅਤੇ ਹੌਲਦਾਰ ਨਾਲ ਧੱਕਾ-ਮੁੱਕੀ ਕਰਨ ਲੱਗੇ ਅਤੇ ਉਸ ਦੀ ਵਰਦੀ ਪਾੜ ਦਿੱਤੀ। ਹੌਲਦਾਰ ਵੱਲੋਂ ਰੌਲਾ ਪਾਉਣ 'ਤੇ ਉਹ ਮੌਕੇ ਤੋਂ ਭੱਜ ਗਏ। ਪਵਨ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਅਜੇ ਕੁਮਾਰ ਪੁੱਤਰ ਹਰਨੇਕ ਸਿੰਘ ਅਤੇ ਗੁਰਤੇਜ ਸਿੰਘ ਉਰਫ ਮੌਲਾ ਪੁੱਤਰ ਅਮਰਨਾਥ ਵਾਸੀ ਸੰਗਰੂਰ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।


Related News