...ਜਦੋਂ ਸ਼ਰਾਬੀ ਨੇ ਕੀਤਾ ਏ. ਟੀ. ਐੱਮ. ''ਤੇ ਕਬਜ਼ਾ

06/25/2017 7:34:45 AM

ਖੰਨਾ(ਸੁਨੀਲ)-ਸਥਾਨਕ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਕਲਾਲ ਮਾਜਰਾ ਦੇ ਏ. ਟੀ. ਐੱਮ. 'ਚ ਇਕ ਸ਼ਰਾਬੀ ਵੱਲੋਂ ਬਾਅਦ ਦੁਪਹਿਰ ਕਬਜ਼ਾ ਕਰਕੇ ਦੇਰ ਸ਼ਾਮ ਤਕ ਏ. ਸੀ. ਦੀ ਠੰਡੀ ਹਵਾ ਦਾ ਆਨੰਦ ਲੈਂਦੇ ਹੋਏ ਉਸ 'ਚ ਸੁੱਤੇ ਰਹਿਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਦੌਰਾਨ ਏ. ਟੀ. ਐੱਮ. 'ਚੋਂ ਪੈਸੇ ਕੱਢਵਾਉਣ ਲਈ ਆ ਰਹੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜੇਕਰ ਕੋਈ ਵੀ ਵਿਅਕਤੀ ਅੰਦਰ ਵੜਨ ਦੀ ਕੋਸ਼ਿਸ਼ ਕਰਦਾ ਸੀ ਤਾਂ ਉਕਤ ਸ਼ਰਾਬੀ ਗਾਲ੍ਹਾਂ ਕੱਢਣ ਲੱਗ ਜਾਂਦਾ ਸੀ। ਇਕ ਵਿਅਕਤੀ ਗੁਰਦੇਵ ਸਿੰਘ ਨੇ ਉਸ ਨੂੰ ਏ. ਟੀ. ਐੱਮ. 'ਚੋਂ ਬਾਹਰ ਨਿਕਲਣ ਲਈ ਕਿਹਾ ਤਾਂ ਉਹ ਕਹਿਣ ਲੱਗਾ ਮੈਂ ਹਾਂ ਪੁਲਸ ਅਫ਼ਸਰ, ਮੈਂ ਨਹੀਂ ਨਿਕਲਦਾ ਬਾਹਰ, ਤੂੰ ਕੌਣ ਹੁੰਦਾ ਏ ਮੈਨੂੰ ਬਾਹਰ ਕੱਢਣ ਵਾਲਾ। ਇਸ ਘਟਨਾ ਦੀ ਲੋਕਾਂ ਨੇ ਬਰਧਾਲਾਂ ਚੌਕੀ ਵਿਖੇ ਸੂਚਨਾ ਵੀ ਦਿੱਤੀ ਪਰ ਕਾਫੀ ਸਮਾਂ ਬੀਤ ਜਾਣ ਮਗਰੋਂ ਵੀ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਜਦੋਂ ਲੋਕਾਂ ਵੱਲੋਂ ਬੈਂਕ ਮੈਨੇਜਰ ਦੇ ਧਿਆਨ 'ਚ ਵੀ ਇਹ ਮਾਮਲਾ ਲਿਆਂਦਾ ਗਿਆ ਤਾਂ ਉਸ ਦਾ ਜਵਾਬ ਸੀ ਕਿ ਤੁਸੀਂ ਹੀ ਉਸ ਨੂੰ ਬਾਹਰ ਕੱਢ ਦੇਵੋ ਪਰ ਲੋਕਾਂ ਦੇ ਵਾਰ-ਵਾਰ ਕਹਿਣ 'ਤੇ ਉਹ ਬਾਹਰ ਨਹੀਂ ਨਿਕਲਿਆ ਅਤੇ ਦੇਰ ਤਕ ਏ. ਟੀ. ਐੱਮ. 'ਚ ਸੁੱਤਾ ਰਿਹਾ।


Related News