ਲੁਟੇਰਿਆਂ ਅਤੇ ਚੋਰਾਂ ਨੇ 3 ਥਾਈਂ ਦਿੱਤਾ ਵਾਰਦਾਤਾਂ ਨੂੰ ਅੰਜਾਮ

06/25/2017 1:13:44 AM

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)- ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਸ਼ਹਿਰ 'ਚ ਜਾਰੀ ਹਨ, ਜਿਸ ਕਰ ਕੇ ਸ਼ਹਿਰੀਆਂ 'ਚ ਭਾਰੀ ਖੌਫ ਹੈ ਅਤੇ ਪੁਲਸ ਹੱਥ 'ਤੇ ਹੱਥ ਧਰੀ ਬੈਠੀ ਹੈ। ਪੁਲਸ ਵੱਲੋਂ ਕੋਈ ਢੁੱਕਵੀਂ ਕਾਰਵਾਈ ਨਾ ਕਰਨ ਕਾਰਨ ਪਿਛਲੇ 6 ਮਹੀਨਿਆਂ ਤੋਂ ਚੋਰਾਂ ਅਤੇ ਲੁਟੇਰਿਆਂ ਦੇ ਹੌਸਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ। 6 ਮਹੀਨਿਆਂ 'ਚ 100 ਤੋਂ ਵੱਧ ਘਟਨਾਵਾਂ ਲੁੱਟ-ਖੋਹ ਅਤੇ ਚੋਰੀ ਦੀਆਂ ਹੋ ਚੁੱਕੀਆਂ ਹਨ। ਅੱਜ ਵੀ ਚੋਰਾਂ ਨੇ 3 ਜਗ੍ਹਾ 'ਤੇ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ। ਬੀਤੀ ਰਾਤ ਗੀਤਾ ਭਵਨ ਨੇੜੇ ਦਾਦੂ ਆਈਸ ਫੈਕਟਰੀ ਦੀ ਨਾਲ ਵਾਲੀ ਗਲੀ 'ਚੋਂ ਲੁਟੇਰੇ ਇਕ ਬਜ਼ੁਰਗ ਔਰਤ ਦੇ ਕੰਨ 'ਚੋਂ ਸੋਨੇ ਦੀਆਂ ਵਾਲੀਆਂ ਖਿੱਚ ਕੇ ਫਰਾਰ ਹੋ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸੋਹਣ ਲਾਲ ਨੇ ਦੱਸਿਆ ਕਿ ਰਾਤ 9 ਵਜੇ ਉਸ ਦੀ ਪਤਨੀ ਗਲੀ 'ਚ ਖੜ੍ਹੀ ਸੀ। ਇੰਨੇ 'ਚ ਹੀ ਇਕ ਲੁਟੇਰਾ ਉਸ ਦੀਆਂ ਸੋਨੇ ਦੀਆਂ ਵਾਲੀਆਂ ਖਿੱਚ ਕੇ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ। ਟੈਂਡਰਡ ਕੰਬਾਈਨ ਦੇ ਗੋਦਾਮ 'ਚ ਹੋਈ ਚੋਰੀ :  ਇਸੇ ਤਰ੍ਹਾਂ ਸਟੈਂਡਰਡ ਕੰਬਾਈਨ ਹਾਰਵੈਸਟਰ ਦੇ ਗੋਦਾਮ 'ਚ ਚੋਰੀ ਹੋ ਗਈ। ਕੰਪਨੀ ਦੇ ਮਾਲਕ ਬਲਵਿੰਦਰ ਸਿੰਘ ਪੁੱਤਰ ਸਾਧੂ ਸਿੰਘ ਦੇ ਸੰਗਰੂਰ ਰੋਡ ਦੇ ਗੋਦਾਮ ਵਿਚੋਂ 20-22 ਹਜ਼ਾਰ ਰੁਪਏ ਦੇ ਕਰੀਬ ਦੇ ਸਾਮਾਨ 'ਤੇ ਚੋਰਾਂ ਨੇ ਹੱਥ ਸਾਫ ਕਰ ਦਿੱਤਾ। ਇਸ ਤੋਂ ਇਲਾਵਾ ਸ਼ਹਿਰ 'ਚੋਂ 2 ਮੋਟਰਸਾਈਕਲ ਵੀ ਚੋਰੀ ਹੋ ਗਏ।


Related News