ਨਸ਼ੀਲੇ ਪਦਾਰਥਾਂ ਸਣੇ 1 ਕਾਬੂ

12/10/2017 3:06:32 AM

ਮੁਕੰਦਪੁਰ, (ਸੰਜੀਵ)- ਮੁਕੰਦਪੁਰ ਥਾਣੇ ਦੀ ਪੁਲਸ ਨੇ ਇਕ ਵਿਅਕਤੀ ਨੂੰ 4 ਗ੍ਰਾਮ ਹੈਰੋਇਨ ਤੇ 20 ਗ੍ਰਾਮ ਨਸ਼ੀਲੇ ਪਦਾਰਥ ਸਣੇ ਗ੍ਰਿਫ਼ਤਾਰ ਕੀਤਾ। ਇਸ ਸੰਬੰਧੀ ਏ. ਐੱਸ. ਆਈ. ਸੁਰਿੰਦਰ ਸਿੰਘ ਨੇ ਦੱਸਿਆ ਕਿ ਅੱਪਰਾ ਵਾਈ ਪੁਆਇੰਟ 'ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸੇ ਦੌਰਾਨ ਇਕ ਨੌਜਵਾਨ ਹਕੀਮਪੁਰ ਤੋਂ ਮੁਕੰਦਪੁਰ ਨੂੰ ਪੈਦਲ ਆ ਰਿਹਾ ਸੀ, ਜਿਸ ਦੀ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲਈ ਤਾਂ ਉਸ ਕੋਲੋਂ ਉਕਤ ਨਸ਼ੀਲੇ ਪਦਾਰਥ ਬਰਾਮਦ ਹੋਏ। ਪੁਲਸ ਨੇ ਮੁਲਜ਼ਮ ਵਿਜੇ ਕੁਮਾਰ ਪੁੱਤਰ ਗੁਰਸ਼ਿੰਦਰ ਪਾਲ ਵਾਸੀ ਥਾਂਦੀਆਂ ਥਾਣਾ ਸਦਰ ਬੰਗਾ ਨੂੰ ਕਾਬੂ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News