ਨਸ਼ੀਲੀਆਂ ਗੋਲੀਆਂ ਸਣੇ 1 ਕਾਬੂ

12/09/2017 7:16:02 AM

ਫੱਤੂਢੀਂਗਾ, (ਘੁੰਮਣ)- ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਵਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਹਾਸਲ ਹੋਈ, ਜਦ ਸਥਾਨਕ ਪੁਲਸ ਥਾਣੇ ਦੇ ਐੱਸ. ਐੱਚ. ਓ. ਪਰਮਿੰਦਰ ਸਿੰਘ ਬਾਜਵਾ ਨੇ ਚੌਕੀ ਇੰਚਾਰਜ ਲਖਵਿੰਦਰ ਸਿੰਘ ਟੁਰਨਾ ਨੂੰ ਇਲਾਕਾ ਗਸ਼ਤ 'ਤੇ ਨਿਕਲਣ ਲਈ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ। 
ਲਖਵਿੰਦਰ ਸਿੰਘ ਟੁਰਨਾ ਏ. ਐੱਸ. ਆਈ. ਚੌਕੀ ਇੰਚਾਰਜ ਮਿੱਠੜਾ ਆਪਣੇ ਸਾਥੀ ਕਰਮਚਾਰੀਆਂ ਨਾਲ ਪੁਲਸ ਚੌਕੀ ਤੋਂ ਤਲਵੰਡੀ ਪਾਈਂ ਵਾਲੇ ਪਾਸੇ ਗਸ਼ਤ ਦੇ ਸਬੰਧ 'ਚ ਜਾ ਰਹੇ ਸਨ, ਜਦੋਂ ਪੁਲਸ ਪਾਰਟੀ ਪੁਲ ਕੋਲ ਪੁੱਜੀ ਤਾਂ ਅੱਗੇ ਤੋਂ ਆਉਂਦਾ ਇਕ ਵਿਅਕਤੀ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸਦੀ ਪੈਂਟ 'ਚੋਂ 215 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁੱਛਗਿੱਛ ਦੌਰਾਨ ਉਸਨੇ ਆਪਣਾ ਨਾਮ ਬਲਵੀਰ ਕੁਮਾਰ ਉਰਫ ਬਿੱਲਾ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਚਾਨੀਆਂ ਥਾਣਾ ਨਕੋਦਰ ਹਾਲ ਨਿਵਾਸੀ ਮਹਿਤਾਬਗੜ੍ਹ ਕਪੂਰਥਲਾ ਦੱਸਿਆ। ਉਸਨੇ ਮੰਨਿਆ ਕਿ ਉਹ ਇਸਦੀ ਸਪਲਾਈ ਕਿਸੇ ਨਿੱਜੀ ਗਾਹਕ ਨੂੰ ਦੇਣ ਜਾ ਰਿਹਾ ਸੀ। ਪੁਲਸ ਨੇ ਪਰਚਾ ਦਰਜ ਕਰਕੇ ਜੇਲ ਭੇਜ ਦਿੱਤਾ।


Related News