181 ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ

08/15/2017 7:32:06 AM

ਭੁਲੱਥ, (ਰਜਿੰਦਰ)- ਥਾਣਾ ਭੁਲੱਥ ਦੀ ਪੁਲਸ ਨੇ 181 ਨਸ਼ੀਲੀਆਂ ਗੋਲੀਆਂ ਸਮੇਤ 2 ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਇੰਸਪੈਕਟਰ ਅਮਰ ਨਾਥ ਨੇ ਦੱਸਿਆ ਕਿ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਕੁਮਾਰ ਸ਼ਰਮਾ ਦੇ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਵਿਰੁੱਧ ਵਿੱਡੀ ਮੁਹਿੰਮ ਤਹਿਤ ਏ. ਐੱਸ. ਪੀ. ਭੁਲੱਥ ਗੌਰਵ ਤੂਰਾ ਦੀ ਅਗਵਾਈ ਹੇਠ ਥਾਣਾ ਭੁਲੱਥ ਦੇ ਇਲਾਕੇ ਵਿਚ ਸਪੈਸ਼ਲ ਟੀਮਾਂ ਬਣਾ ਕੇ ਗਸ਼ਤ ਅਤੇ ਨਾਕਾਬੰਦੀ ਕੀਤੀ ਗਈ। ਪਹਿਲੀ ਟੀਮ ਦੌਰਾਨ ਸਬ ਇੰਸਪੈਕਟਰ ਬਲਜੀਤ ਸਿੰਘ ਪੁਲਸ ਪਾਰਟੀ ਸਮੇਤ ਭੁਲੱਥ ਤੋਂ ਮਾਨਾਂ ਤਲਵੰਡੀ ਪਿੰਡ ਵੱਲ ਗਸ਼ਤ ਕਰਦੇ ਜਾ ਰਹੇ ਸਨ ਕਿ ਇਕ ਨੌਜਵਾਨ ਮੋਟਰਸਾਈਕਲ ਨੂੰ ਸਟੈਂਡ 'ਤੇ ਲਾ ਕੇ ਉਸ 'ਤੇ ਬੈਠਾ ਸੀ, ਜਿਸ ਨੂੰ ਸ਼ੱਕ ਦੀ ਬਿਨ੍ਹਾ 'ਤੇ ਕਾਬੂ ਕਰ ਕੇ ਨਾਮ-ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਸੁਖਜਿੰਦਰ ਸਿੰਘ ਉਰਫ ਸੁੱਖਾ ਪੁੱਤਰ ਜਰਨੈਲ ਸਿੰਘ ਵਾਸੀ ਬੂਟਾ ਥਾਣਾ ਕੋਤਵਾਲੀ ਜ਼ਿਲਾ ਕਪੂਰਥਲਾ ਦੱਸਿਆ। ਜਿਸ ਦੀ ਤਲਾਸ਼ੀ ਲੈਣ 'ਤੇ 95 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। 
ਇਸੇ ਤਰ੍ਹਾਂ ਏ. ਐੱਸ. ਆਈ. ਰਘਬੀਰ ਸਿੰਘ ਪੁਲਸ ਪਾਰਟੀ ਸਮੇਤ ਭੁਲੱਥ ਤੋਂ ਮਾਡਲ ਟਾਊਨ ਪਿੰਡ ਵੱਲ ਜਾ ਰਹੇ ਸਨ ਕਿ ਸੜਕ ਕਿਨਾਰੇ ਦਰੱਖਤਾਂ ਦੀ ਛਾਂ ਹੇਠ ਇਕ ਨੌਜਵਾਨ ਕਾਰ ਲਾ ਕੇ ਖੜ੍ਹਾ ਸੀ, ਜੋ ਪੁਲਸ ਪਾਰਟੀ ਨੂੰ ਦੇਖ ਕੇ ਭੱਜਣ ਲੱਗਾ ਤਾਂ ਪੁਲਸ ਪਾਰਟੀ ਨੇ ਉਸ ਨੂੰ ਮੁਸ਼ਤੈਦੀ ਨਾਲ ਕਾਬੂ ਕੀਤਾ। ਜਿਸ ਨੇ ਆਪਣਾ ਨਾਮ ਗੁਰਮੀਤ ਰਾਮ ਪੁੱਤਰ ਸੋਨੂੰ ਰਾਮ ਵਾਸੀ ਮਾਡਲ ਟਾਊਨ ਥਾਣਾ ਭੁਲੱਥ ਦੱਸਿਆ। ਜਿਸ ਦੀ ਤਲਾਸ਼ੀ ਕੀਤੀ ਗਈ ਤਾਂ ਇਸ ਕੋਲੋਂ 86 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਸ ਨੇ ਉਕਤ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News