ਸ਼ਰਾਬ ਸਣੇ 4 ਕਾਬੂ

06/26/2017 12:08:57 AM

ਰੂਪਨਗਰ, (ਵਿਜੇ)- ਪੁਲਸ ਨੇ ਨਾਜਾਇਜ਼ ਸ਼ਰਾਬ ਸਣੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਸ ਪਾਰਟੀ ਨੇ ਸਦਰ ਥਾਣਾ ਦੇ ਰਾਕੇਸ਼ਵਿੰਦਰ ਸਿੰਘ ਦੀ ਅਗਵਾਈ 'ਚ ਸ਼ੂਗਰ ਮਿੱਲ ਰੋਡ ਮੋਰਿੰਡਾ ਵਿਖੇ ਪਿੰਡ ਸਹੇੜੀ ਨੇੜੇ ਨਾਕਾਬੰਦੀ ਦੌਰਾਨ ਲਖਵੀਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਰਸੂਲਪੁਰ ਹਾਲ ਵਾਸੀ ਪਿੰਡ ਕਾਈਨੌਰ ਥਾਣਾ ਮੋਰਿੰਡਾ ਤੇ ਹਰਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਕਾਈਨੌਰ ਨੂੰ ਸਫਾਰੀ ਕਾਰ ਸਣੇ ਕਾਬੂ ਕਰ ਕੇ 528 ਬੋਤਲਾਂ ਬਰਾਮਦ ਕੀਤੀਆਂ। ਪੁਲਸ ਨੇ ਉਕਤ ਵਿਅਕਤੀਆਂ ਨੂੰ ਕਾਬੂ ਕਰ ਕੇ ਕਾਰਵਾਈ ਆਰੰਭ ਦਿੱਤੀ।
ਪੋਜੇਵਾਲ (ਸੜੋਆ),  (ਕਟਾਰੀਆ, ਕਿਰਨ)- ਪੋਜੇਵਾਲ ਦੀ ਪੁਲਸ ਵੱਲੋਂ ਗਸ਼ਤ ਦੌਰਾਨ ਇਕ ਵਿਅਕਤੀ ਨੂੰ 18 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਗ੍ਰਿਫਤਾਰ ਕੀਤਾ ਗਿਆ।
ਏ. ਐੱਸ. ਆਈ. ਸੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਚੰਦਿਆਣੀ ਵੱਲ ਗਸ਼ਤ ਦੌਰਾਨ ਇਕ ਵਿਅਕਤੀ ਨੂੰ 18 ਬੋਤਲਾਂ ਕੈਸ਼ ਵ੍ਹਿਸਕੀ ਨਾਜਾਇਜ਼ ਸ਼ਰਾਬ ਸਣੇ ਗ੍ਰਿਫਤਾਰ ਕੀਤਾ। ਪੁਲਸ ਨੇ ਮੁਲਜ਼ਮ ਬਲਵੀਰ ਸਿੰਘ (ਨਿੱਕਾ) ਪੁੱਤਰ ਗੁਰਮੀਤ ਸਿੰਘ ਚੰਦਿਆਣੀ ਖੁਰਦ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਪੁਲਸ ਨੇ ਇਕ ਨੌਜਵਾਨ ਨੂੰ 13 ਬੋਤਲਾਂ ਸ਼ਰਾਬ ਸਣੇ ਕਾਬੂ ਕੀਤਾ ਹੈ। ਸ੍ਰੀ ਕੀਰਤਪੁਰ ਸਾਹਿਬ ਥਾਣੇ ਦੇ ਐੱਸ. ਐੱਚ. ਓ. ਚੌਧਰੀ ਦੇਸ ਰਾਜ ਨੇ ਦੱਸਿਆ ਕਿ ਪਿਛਲੇ ਦਿਨੀਂ ਪੁਲਸ ਨੂੰ ਸੂਚਨਾ ਮਿਲੀ ਕਿ ਬਲਵਿੰਦਰ ਉਰਫ ਸੰਮਾ ਪੁੱਤਰ ਰਾਮ ਸਰੂਪ ਵਾਸੀ ਪਤਾਲਪੁਰੀ ਰੋਡ ਸਕੂਟਰ 'ਤੇ ਸ਼ਰਾਬ ਵੇਚ ਰਿਹਾ ਹੈ।
ਜਦੋਂ ਪੁਲਸ ਨੇ ਛਾਪਾ ਮਾਰਿਆ ਤਾਂ ਬਲਵਿੰਦਰ ਸ਼ਰਾਬ ਤੇ ਆਪਣਾ ਸਕੂਟਰ ਮੌਕੇ 'ਤੇ ਛੱਡ ਕੇ ਫਰਾਰ ਹੋ ਗਿਆ। ਸਕੂਟਰ 'ਚੋਂ 13 ਬੋਤਲਾਂ ਘਰ ਦੀ ਕੱਢੀ ਸ਼ਰਾਬ ਦੀਆਂ ਬਰਾਮਦ ਹੋਈਆਂ। ਪੁਲਸ ਨੇ ਉਕਤ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ।


Related News