ਰਾਜਸਥਾਨ ਤੋਂ ਲਿਆ ਕੇ ਨਸ਼ੀਲੇ ਟੀਕੇ ਵੇਚਣ ਵਾਲਾ ਮੋਟਰਸਾਈਕਲ ਸਣੇ ਕਾਬੂ

12/11/2017 1:18:49 PM


ਮਲੋਟ (ਜੁਨੇਜਾ) - ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਪੁਲਸ ਕਪਤਾਨ ਸੁਸ਼ੀਲ ਕੁਮਾਰ ਅਤੇ ਮਲੋਟ ਦੇ ਨਵੇਂ ਪੁਲਸ ਕਪਤਾਨ ਇਕਬਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅਤੇ ਉਪ ਪੁਲਸ ਕਪਤਾਨ ਭੁਪਿੰਦਰ ਸਿੰਘ ਰੰਧਾਵਾ ਦੀਆਂ ਹਦਾਇਤਾਂ 'ਤੇ ਨਾਰਕੋਟਿਕਸ ਸੈੱਲ ਨੇ ਇਕ ਵਿਅਕਤੀ ਨੂੰ ਭਾਰੀ ਮਾਤਰਾ 'ਚ ਨਸ਼ੀਲੇ ਟੀਕਿਆਂ ਅਤੇ ਮੋਟਰਸਾਈਕਲ ਸਣੇ ਕਾਬੂ ਕੀਤਾ ਹੈ। 
ਐਂਟੀ-ਨਾਰਕੋਟਿਸ ਸੈੱਲ ਦੇ ਇੰਚਾਰਜ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਏ. ਐੱਸ. ਆਈ. ਹਰਵਿੰਦਰਪਾਲ ਸਿੰਘ ਤੇ ਹੋਰ ਪੁਲਸ ਮੁਲਾਜ਼ਮਾਂ ਨੇ ਦਾਨੇਵਾਲਾ ਦੇ ਨਜ਼ਦੀਕ ਇਕ ਮੋਟਰਸਾਈਕਲ ਸਵਾਰ ਅਮਰਜੀਤ ਕੁਮਾਰ ਉਰਫ ਬਿੱਲੂ ਵਾਸੀ ਗੁਰੂ ਨਾਨਕ ਨਗਰੀ, ਮਲੋਟ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕੀਤਾ ਅਤੇ ਤਲਾਸ਼ੀ ਦੌਰਾਨ ਉਸ ਕੋਲੋਂ 16 ਵਾਈਲਾ (10 ਐੱਮ. ਐੱਲ.) ਅਤੇ 16 ਇੰਜੈਕਸ਼ਨ ਬਰੂਫਨ ਦੇ ਬਰਾਮਦ ਕੀਤੇ ਗਏ। ਪੁਲਸ ਨੇ ਮੁਲਜ਼ਮ ਖਿਲਾਫ਼ ਥਾਣਾ ਸਿਟੀ ਮਲੋਟ ਵਿਖੇ ਮਾਮਲਾ ਦਰਜ ਕੀਤਾ ਅਤੇ ਉਸ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਉਸ ਦਾ ਪੁਲਸ ਰਿਮਾਂਡ ਵੀ ਹਾਸਲ ਕਰ ਲਿਆ ਹੈ। 


Related News