ਮੋਗਾ ਜ਼ਿਲੇ ਦੇ ਕਸਬੇ 'ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਕਾਂਗਰਸ ਅਤੇ ਅਕਾਲੀ ਵਰਕਰ ਸਰਗਰਮ

12/11/2017 1:56:08 PM


ਮੋਗਾ (ਵੀਪਨ) - 17 ਦਸੰਬਰ ਨੂੰ ਹੋਣ ਵਾਲਿਆਂ ਨਗਰ ਨਿਗਮ ਚੋਣਾਂ ਦੌਰਾਨ ਮੋਗਾ ਜ਼ਿਲੇ ਬਾਘਾਪੂਰਾਣਾ 'ਚ ਕਾਂਗਰਸ ਦੇ 15 ਉਮੀਦਵਾਰਾਂ ਨੂੰ ਬਿਨ੍ਹਾਂ ਮੁਕਾਬਲਾ ਕੀਤੇ ਜਿਤ ਹਾਸਲ ਹੋ ਗਈ ਹੈ। ਜੇਕਰ ਗੱਲ ਧਰਮਕੋਟ ਦੀ ਕੀਤੀ ਜਾਵੇ ਤਾਂ ਇਥੇ 13 ਵਾਰਡਾਂ ਦੇ 26 ਉਮੀਦਵਾਰ ਮੈਦਾਨ 'ਚ ਉਤਰੇ ਹਨ, ਜਿਨ੍ਹਾਂ 'ਚੋਂ 13 ਕਾਂਗਰਸ, 19 ਅਕਾਲੀ ਦਲ ਅਤੇ 4 ਆਜ਼ਾਦ ਉਮੀਦਵਾਰ ਹਨ। 

PunjabKesari
ਧਰਮਕੋਟ ਦੇ ਸਾਬਕਾ ਖੇਤੀਬਾੜੀ ਮੰਤਰੀ ਤੋਤਾ ਸਿੰਘ ਪਿਛਲੇ ਦਸ ਸਾਲਾਂ ਤੋਂ ਜ਼ਿਲੇ ਦੀ ਅਗਵਾਈ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਵਿਕਾਸ ਦਾ ਮਸੀਹਾ ਕਿਹਾ ਜਾਂਦਾ ਹੈ। ਵਿਕਾਸ ਦੀ ਗੱਲ ਕਰਨ 'ਤੇ ਜ਼ਿਲੇ 'ਚ ਬਹੁਤ ਸਾਰੇ ਵਿਕਾਸ ਕਰਨੇ ਹੱਲੇ ਬਾਕੀ ਹਨ। ਲੋਕਾਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਨਗਰ ਨਿਗਮ ਨੇ ਫਾਇਰ ਬ੍ਰਿਗੇਡ ਦੀ ਗੱਡੀ ਦਾ ਕੋਈ ਇੰਤਜ਼ਾਮ ਨਹੀਂ ਕੀਤਾ। ਅੱਗ ਲੱਗਣ ਦੀ ਘਟਨਾ ਹੋਣ 'ਤੇ ਬਾਹਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਾ ਪ੍ਰਬੰਧ ਕਰਨਾ ਪੈਂਦਾ ਹੈ ਪਰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਸਭ ਕੁਝ ਜਲ ਕੇ ਰਾਖ ਹੋ ਜਾਂਦਾ ਹੈ। ਇਥੇ ਇਕ ਹੀ ਬਾਜ਼ਾਰ ਹੈ, ਜਿੱਥੇ ਟ੍ਰੈਫਿਕ ਦੀ ਸਮੱਸਿਆ ਰਹਿੰਦੀ ਹੈ।ਪੀਣ ਵਾਲੇ ਪਾਣੀ ਦੇ ਨਾਲ-ਨਾਲ ਸੀਵਰੇਜ਼ ਵਰਗੀਆਂ ਗੰਭੀਰ ਸਮੱਸਿਆਵਾਂ ਸ਼ਾਮਲ ਹਨ। ਬੱਸ ਸਟੈਂਡ ਦੀਆਂ ਬੱਸਾਂ ਜੀ. ਟੀ ਰੋਡ 'ਤੇ ਰੁੱਕ ਜਾਂਦੀਆਂ ਹਨ, ਜਿਸ ਨਾਲ ਕਿਸੇ ਸਮੇਂ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਹੈ। ਬੱਸ ਸਟੈਂਡ 'ਚ ਮੁਸਾਫਰਾਂ ਲਈ ਪੀਣ ਵਾਲੇ ਪਾਣੀ ਅਤੇ ਬੈਠਣ ਦਾ ਕੋਈ ਪ੍ਰਬੰਧ ਨਹੀਂ। ਇਹ ਬੱਸ ਸਟੈਂਡ ਬਾਥਰੂਮ ਤੋਂ ਸਖਣਾ ਹੈ। ਜਿਥੇ ਅਕਾਲੀ ਉਮੀਦਵਾਰ ਤੋਤਾ ਸਿੰਘ ਵਿਕਾਸ ਕਾਰਜਾਂ ਦੀ ਗੱਲ ਕਰ ਰਹੇ ਹਨ, ਉਥੇ ਕਾਂਗਰਸ ਵਾਲਿਆਂ ਨੇ ਕਿਹਾ ਕਿ ਇਥੇ ਪਿਛਲੇ 10 ਸਾਲਾਂ ਤੋਂ ਵਿਕਾਸ ਕਾਰਜ ਨਾਮ ਦੀ ਕੋਈ ਚੀਜ ਹੋਈ ਹੀ ਨਹੀਂ।


Related News