ਸਿਟੀ ਕਾਂਗਰਸ ਕਮੇਟੀ ਦੇ ਵਰਕਰਾਂ ਨੇ ਕੀਤਾ ਜਾਖੜ ਦੀ ਜਿੱਤ ''ਤੇ ਖੁਸ਼ੀ ਦਾ ਇਜ਼ਹਾਰ

10/17/2017 1:28:35 PM

ਬਟਾਲਾ (ਬੇਰੀ, ਵਿਪਨ, ਯੋਗੀ, ਭੱਲਾ) - ਸਿਟੀ ਕਾਂਗਰਸ ਕਮੇਟੀ ਵਰਕਰਾਂ ਦੀ ਇਕ ਮੀਟਿੰਗ ਸਥਾਨਕ ਕਾਂਗਰਸ ਭਵਨ 'ਚ ਹੋਈ, ਜਿਸ 'ਚ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਜ਼ਿਮਨੀ ਚੋਣ 'ਚ ਹੋਈ ਸੁਨੀਲ ਜਾਖੜ ਦੀ ਜਿੱਤ ਨੂੰ ਇਤਿਹਾਸਕ ਦੱਸਦੇ ਹੋਏ ਸਿਟੀ ਕਾਂਗਰਸ ਕਮੇਟੀ ਦੇ ਪ੍ਰਧਾਨ ਸਵਰਨ ਮੁੱਢ ਦੀ ਅਗਵਾਈ 'ਚ ਸਮੂਹ ਹਾਜ਼ਰ ਵਰਕਰਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਕਿਹਾ ਕਿ ਭਾਜਪਾ ਦੀ ਇਸ ਵੱਡੀ ਹਾਰ ਦਾ ਕਾਰਨ ਮੋਦੀ ਦੀਆਂ ਗਲਤ ਨੀਤੀਆਂ ਪ੍ਰਤੀ ਲੋਕਾਂ ਦਾ ਇਹ ਗੁੱਸਾ ਹੀ ਹੈ, ਜਿਸਦਾ ਲਾਭ ਵੋਟਾਂ ਦੇ ਰਾਹੀਂ ਕਾਂਗਰਸ ਨੂੰ ਮਿਲਿਆ। ਸਿਟੀ ਪ੍ਰਧਾਨ ਸਵਰਨ ਮੁੱਢ ਅਤੇ ਉਪ ਪ੍ਰਧਾਨ ਕੁਲਭੂਸ਼ਣ ਨੇ ਕਿਹਾ ਕਿ ਇਸ ਸਾਰੀ ਜਿੱਤ ਦਾ ਸਿਹਰਾ ਕਾਂਗਰਸ ਦੇ ਸਮੂਹ ਵਰਕਰਾਂ ਦੀ ਮਿਹਨਤ ਅਤੇ ਬਟਾਲਾ ਦੇ ਮਹਿਬੂਬ ਆਗੂ ਅਸ਼ਵਨੀ ਸੇਖੜੀ ਸਾਬਕਾ ਮੰਤਰੀ ਪੰਜਾਬ ਦੀ ਸਖ਼ਤ ਮਿਹਨਤ ਨੂੰ ਜਾਂਦਾ ਹੈ।


Related News