ਰਾਹੁਲ ਹੱਥ ਕਾਂਗਰਸ ਦੀ ਕਮਾਨ ਆਉਣ ਨਾਲ ਦੇਸ਼ ਵਿਚ ਵੱਡੀਆਂ ਤਬਦੀਲੀਆਂ ਸੰਭਵ - ਵਿਧਾਇਕ ਕੁਲਬੀਰ

12/12/2017 3:25:56 PM

ਜ਼ੀਰਾ (ਅਕਾਲੀਆਂ ਵਾਲਾ) - ਦੇਸ਼ ਦੇ ਲਈ ਦਹਾਕਿਆਂ ਤੋਂ ਸੇਵਾ ਕਰ ਰਹੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਕੌਮੀ ਪ੍ਰਧਾਨ ਬਣਨ ਨਾਲ ਕਾਂਗਰਸ ਪਾਰਟੀ ਨੂੰ ਵੱਡਾ ਲਾਭ ਹੋਵੇਗਾ। ਕਿਉਕਿ ਦੇਸ਼ ਦੀ ਵਾਂਗ ਡੋਰ ਜਿੱਥੇ ਇਕ ਤੇਜ਼ ਤਰਾਰ ਨੌਜਵਾਨ ਆਗੂ ਦੇ ਹੱਥ ਆ ਗਈ ਹੈ। ਉਥੇ ਨਹਿਰੂ ਗਾਂਧੀ ਪਰਿਵਾਰ ਦੇ ਛੇਵੇਂ ਜਾਨਸ਼ੀਨ ਕਾਂਗਰਸ ਪਾਰਟੀ ਦੀ ਕਮਾਨ ਹੱਥ ਹੋਣ ਨਾਲ ਦੇਸ਼ ਪੱਧਰ 'ਤੇ ਕਾਂਗਰਸ ਪਾਰਟੀ 'ਚ ਵੱਡੀਆਂ ਤਬਦੀਲੀਆਂ ਆਉਣੀਆਂ ਸੰਭਵ ਹਨ। ਇਹ ਵਿਚਾਰ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਪੱਤਰਕਾਰਾਂ ਨਾਲ ਸਾਂਝੇ ਕੀਤੇ। ਇਸ ਮੌਕੇ 'ਤੇ ਲਖਵਿੰਦਰ ਸਿੰਘ ਜੌੜਾ ਬਲਾਕ ਪ੍ਰਧਾਨ, ਵੀਨੂ ਸ਼ਾਹ ਮੱੱਖੂ, ਗੁਰਪ੍ਰੀਤ ਸਿੰਘ ਜੱਜ ਪਤੀ ਪ੍ਰਧਾਨ ਨਗਰ ਕੌਂਸਲਰ, ਰੌਕੀ ਕਥੂਰੀਆ, ਅਸ਼ਵਨੀ ਸੇਠੀ ਵੀ ਨਾਲ ਸਨ। ਇਸ ਮੌਕੇ ਕੁਲਬੀਰ ਨੇ ਕਿਹਾ ਕਿ ਰਾਹੁਲ ਗਾਂਧੀ ਕਾਂਗਰਸ ਪਾਰਟੀ ਦੇ ਲਈ ਵਿਰੋਧੀ ਪਾਰਟੀਆਂ ਦੇ ਲਈ ਪੈਦਾ ਕੀਤੀਆਂ ਜਾ ਰਹੀਆਂ ਚਣੌਤੀਆਂ ਨੂੰ ਪਿਛਾੜਣ ਦੇ ਲਈ ਸਮਰੱਥ ਆਗੂ ਹਨ। ਜਿਨ੍ਹਾਂ ਦੀ ਅਗਵਾਈ ਹੇਠ ਗੁਜਰਾਤ ਚੋਣਾਂ ਲੜੀਆਂ ਜਾ ਰਹੀਆਂ ਹਨ। ਸਾਨੂੰ ਵਿਸ਼ਵਾਸ ਹੈ ਕਿ ਰਾਹੁਲ ਗਾਂਧੀ ਮੋਦੀ ਦਾ ਗੁਜਰਾਤ ਕਿਲਾ ਫਤਿਹ ਕਰਕੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਗੇ। ਇਸ ਤੋਂ ਇਲਾਵਾ ਪ੍ਰਧਾਨ ਹਰੀਸ਼ ਜੈਨ ਗੋਗਾ, ਸਮਾਜ ਸੇਵੀ ਕੁਲਦੀਪ ਸਿੰਘ ਜੌਹਲ, ਪ੍ਰਧਾਨ ਜਸਬੀਰ ਸਿੰਘ ਬੰਬ, ਅਸ਼ੋਕ ਕੁਮਾਰ ਕਥੂਰੀਆ, ਡਾ.ਰਛਪਾਲ ਸਿੰਘ ਬਲਾਕ ਪ੍ਰਧਾਨ, ਕੁਲਬੀਰ ਸਿੰਘ ਟਿੰਮੀ ਆੜਤੀਆ, ਬਲਦੇਵ ਸਿੰਘ ਢਿਲੋਂ ਚਾਂਬ ਯੂ. ਐਸ. ਏ., ਇੰਦਰਜੀਤ ਸਿੰਘ ਢਿਲੋਂ ਚਾਂਬ ਯੂ. ਐਸ. ਏ., ਗੁਰ ਉਪਲ ਕਨੇਡਾ ਯੂਥ ਆਗੂ, ਗੁਰਬਚਨ ਸਿੰਘ ਸਾਬਕਾ ਸਰਪੰਚ, ਸੁਮਿਤ ਨਰੂਲਾ ਸੰਯੁਕਤ ਸੈਕਟਰੀ, ਰਘੁਬੀਰ ਸਿੰਘ ਯੂਥ ਆਗੂ, ਬਲਜਿੰਦਰ ਸਿੰਘ ਗਿੱਲ, ਜਸਵਿੰਦਰ ਸਿੰਘ ਸਰਾਂ, ਪਿੰਦਾ ਸਰਾਂ, ਵੀਰ ਸਿੰਘ ਚਾਵਲਾ ਸਮਾਜ ਸੇਵੀ, ਸਰਦੂਲ ਸਿੰਘ ਮਰਖਾਈ, ਬਲਜੀਤ ਸਿੰਘ ਸੰਧੂ, ਬਲਨਿੰਦ ਸਿੰਘ ਬੁੱਟਰ, ਅਮਨਦੀਪ ਸਿੰਘ ਮੁਹਾਰ,ਰਣਜੀਤ ਸਿੰਘ ਸਿੱਧੂ ਆੜਤੀਆ ਆਦਿ ਨੇ ਵੀ ਖੁਸ਼ੀ ਪ੍ਰਗਟਾਈ ਹੈ ।


Related News