ਭਿਆਨਕ ਹਾਦਸੇ ਨੇ ਖੋਹ ਲਈਆਂ ਪਰਿਵਾਰ ਦੀਆਂ ਖੁਸ਼ੀਆਂ, ਦਾਦੇ-ਪੋਤੀ ਨੇ ਇਕੱਠਿਆਂ ਤੋੜਿਆ ਦਮ

08/16/2017 7:27:06 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਇਕ ਜਿਪਸੀ ਵਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਮੋਟਰਸਾਈਕਲ ਚਾਲਕ ਅਤੇ ਉਸਦੀ ਪੋਤੀ ਦੀ ਮੌਤ ਹੋ ਗਈ। ਪੁਲਸ ਚੌਕ ਹੰਡਿਆਇਆ ਦੇ ਸਹਾਇਕ ਥਾਣੇਦਾਰ ਗਿਆਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਭੋਲਾ ਸਿੰਘ ਦੇ ਲੜਕੇ ਕੇਸਰ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਮੇਰਾ ਪਿਤਾ ਭੋਲਾ ਸਿੰਘ (60) ਅਤੇ ਭਤੀਜੀ ਕਮਲਦੀਪ ਕੌਰ (5) ਆਪਣੇ ਮੋਟਰਸਾਈਕਲ 'ਤੇ ਘਰ ਵੱਲ ਆ ਰਹੇ ਸਨ ਤਾਂ ਹੰਡਿਆਇਆ ਵਲੋਂ ਆਉਂਦੀ ਇਕ ਤੇਜ਼ ਰਫ਼ਤਾਰ ਜਿਪਸੀ ਨੇ ਲਾਪਰਵਾਹੀ ਨਾਲ ਮੇਰੇ ਪਿਤਾ ਦੇ ਮੋਟਰਸਾਈਕਲ ਵਿਚ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਵੇਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਗਿਆ। ਡਾਕਟਰਾਂ ਨੇ ਕਮਲਦੀਪ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਭੋਲਾ ਸਿੰਘ ਨੂੰ ਬਾਹਰ ਰੈਫਰ ਕਰ ਦਿੱਤਾ। ਜਿਸ ਨੇ ਰਸਤੇ ਵਿਚ ਦਮ ਤੋੜ ਦਿੱਤਾ।
ਪੁਲਸ ਨੇ ਮੁਦੱਈ ਦੇ ਬਿਆਨਾਂ ਦੇ ਆਧਾਰ 'ਤੇ ਜਿਪਸੀ ਚਾਲਕ ਗੁਰਮੇਲ ਸਿੰਘ ਉਰਫ ਗੇਲਾ ਪੁੱਤਰ ਸੁਖਦੇਵ ਸਿੰਘ ਵਾਸੀ ਧੌਲਾ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News