ਬੱਸ ਸਟੈਂਡ ਦੀ ਜਗ੍ਹਾ ''ਤੇ ਕਰਵਾਈ ਸਫਾਈ

12/11/2017 7:26:25 AM

ਭਿੰਡੀ ਸੈਦਾਂ,  (ਗੁਰਜੰਟ)-   ਕਸਬਾ ਭਿੰਡੀ ਸੈਦਾਂ ਵਿਖੇ ਕਰੀਬ 40 ਸਾਲਾਂ ਤੋਂ ਕੂੜੇ-ਕਰਕਟ ਦੇ ਢੇਰ ਥੱਲੇ ਦੱਬੀ ਬੱਸ ਸਟੈਂਡ ਦੀ ਜਗ੍ਹਾ 'ਤੇ ਮੌਜੂਦਾ ਪੰਚਾਇਤ ਵੱਲੋਂ ਸਰਪੰਚ ਦੀ ਅਗਵਾਈ 'ਚ ਮਿੱਟੀ ਪਵਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਮੌਕੇ ਸਰਪੰਚ ਸੱਤਾ ਸਿੰਘ, ਯੂਥ ਪ੍ਰਧਾਨ ਸੁਰਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਮੈਕੀ ਨੇ ਦੱਸਿਆ ਕਿ ਪਿਛਲੇ 40 ਸਾਲਾਂ ਤੋਂ ਬੱਸ ਸਟੈਂਡ ਦੀ ਜਗ੍ਹਾ 'ਤੇ ਕੂੜੇ-ਕਰਕਟ ਦੇ ਢੇਰ ਲੱਗੇ ਹੋਣ ਕਾਰਨ ਇਥੋਂ ਇੰਨੀ ਗੰਦੀ ਬਦਬੂ ਆਉਂਦੀ ਸੀ ਕਿ ਹਰ ਆਉਣ-ਜਾਣ ਵਾਲੇ ਵਿਅਕਤੀ ਤੇ ਬੱਸਾਂ 'ਚ ਚੜ੍ਹਨ ਵਾਲੀਆਂ ਸਵਾਰੀਆਂ ਲਈ ਇਥੇ ਰੁਕਣਾ ਮੁਸ਼ਕਲ ਹੋ ਗਿਆ ਸੀ, ਜਿਸ ਕਾਰਨ ਉਨ੍ਹਾਂ ਸਮੂਹ ਪੰਚਾਇਤ ਤੇ ਹੋਰ ਮੋਹਤਬਰਾਂ ਦੀ ਸਹਾਇਤਾ ਨਾਲ ਇਸ ਜਗ੍ਹਾ 'ਤੇ ਮਿੱਟੀ ਪਵਾ ਕੇ ਸਾਫ-ਸਫਾਈ ਕਰਨ ਦਾ ਕੰਮ ਸ਼ੁਰੂ ਕੀਤਾ।
ਇਸ ਮੌਕੇ ਮਾਲਕ ਸਿੰਘ, ਮੁੱਖਾ ਸਿੰਘ ਫੌਜੀ, ਸੁੱਖਾ ਮਸੀਹ, ਸ਼ਿੰਦਰਪਾਲ ਸਿੰਘ, ਮਨਪ੍ਰੀਤ ਸਿੰਘ ਹੈਪੀ, ਮਨਜਿੰਦਰ ਸਿੰਘ, ਅਮਰਬੀਰ ਸਿੰਘ ਲਾਡੀ, ਸੰਤੋਖ ਸਿੰਘ, ਭੋਲਾ ਸਿੰਘ, ਬਲਕਾਰ ਸਿੰਘ, ਲਖਵਿੰਦਰ ਸਿੰਘ ਲਾਡੂ ਆਦਿ ਹਾਜ਼ਰ ਸਨ।


Related News