ਸਵੱਛ ਵਾਤਾਵਰਣ ਸਬੰਧੀ ਸਮਾਗਮ ਕਰਵਾਇਆ

10/19/2017 1:46:27 AM

ਮੋਗਾ,   (ਬਿੰਦਾ)-  ਸਰਕਾਰੀ ਮਿਡਲ ਸਕੂਲ ਸੰਧੂਆਂ ਵਾਲਾ ਵਿਖੇ ਮੁੱਖ ਅਧਿਆਪਕ ਰਾਮ ਭਰੋਸੇ ਦੀ ਅਗਵਾਈ 'ਚ ਸਵੱਛ ਵਾਤਾਵਰਣ ਸਬੰਧੀ ਸਮਾਗਮ ਸਵੇਰ ਦੀ ਸਭਾ 'ਚ ਕਰਵਾਇਆ ਗਿਆ, ਜਿਸ 'ਚ ਅਸ਼ੋਕ ਚਟਾਨੀ ਪ੍ਰਧਾਨ ਲਿਖਾਰੀ ਸਭਾ ਮੋਗਾ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ।  ਇਸ ਦੌਰਾਨ ਪ੍ਰਧਾਨ ਅਸ਼ੋਕ ਚਟਾਨੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਰਾਲੀ ਸਾੜਨ ਅਤੇ ਦੀਵਾਲੀ 'ਤੇ ਪਟਾਕੇ ਚਲਾਉਣ ਨਾਲ ਵਾਤਾਵਰਣ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋ ਜਾਂਦਾ ਹੈ। ਇਸ ਜ਼ਹਿਰੀਲੇ ਵਾਤਾਵਰਣ ਨੂੰ ਉਸਾਰਨ ਲਈ ਅਸੀਂ ਖੁਦ ਹੀ ਜ਼ਿੰਮੇਵਾਰ ਹਾਂ। ਇਸ ਸਮੇਂ ਪ੍ਰਧਾਨ ਅਸ਼ੋਕ ਚਟਾਨੀ ਨੇ ਸਕੂਲ ਦੀ ਲਾਇਬ੍ਰੇਰੀ ਲਈ ਪ੍ਰਬੰਧਕਾਂ ਨੂੰ ਕਿਤਾਬਾਂ ਭੇਟ ਕੀਤੀਆਂ। ਇਸ ਸਮੇਂ ਰਾਮ ਭਰੋਸੇ, ਧਰਮਿੰਦਰ ਸਿੰਘ, ਜਰਨੈਲ ਸੰਧੂ, ਨਰਿੰਦਰ ਕੁਮਾਰ ਆਦਿ ਮੌਜੂਦ ਸਨ।


Related News