ਸਰਕਾਰੀ ਸਕੂਲ ਦੇ ਹੋਸਟਲ ''ਚ ਪੜਾਈ ਦੀ ਥਾਂ ਕਰਵਾਈ ਜਾਂਦੀ ਹੈ ਮਜ਼ਦੂਰੀ (ਵੀਡੀਓ)

08/18/2017 1:29:19 PM

ਫਿਰੋਜ਼ਪੁਰ(ਸਨੀ ਚੌਪੜਾ)—ਫਿਰੋਜ਼ਪੁਰ ਦੇ ਸਰਕਾਰੀ ਸਕੂਲ 'ਚ ਬਾਲ ਮਜ਼ਦੂਰੀ ਹੋਣ ਦੀ ਸੂਚਨਾ ਮਿਲੀ ਹੈ । ਇਸ ਵੀਡੀਓ 'ਚ ਇੱਟਾ ਚੁੱਕ ਰਹੇ ਇਹ ਬੱਚੇ ਮਜ਼ਦੂਰ ਨਹੀਂ ਸਗੋਂ ਫਿਰੋਜ਼ਪੁਰ ਦੇ ਸਰਕਾਰੀ ਸੀਨੀਅਰ ਸੈਂਕਡਰੀ ਸਕੂਲ ਦੇ ਵਿਦਿਆਰਥੀ ਹਨ । ਜਿਨ੍ਹਾਂ ਦੇ ਚੰਗੇ ਭਵਿੱਖ ਦਾ ਸੁਪਨਾ ਦੇਖ ਰਹੇ ਮਾਪਿਆਂ ਨੇ ਇਨ੍ਹਾਂ ਬੱਚਿਆਂ ਨੂੰ ਹੋਸਟਲ 'ਚ ਛੱਡੀਆਂ ਸੀ ਪਰ ਉਨ੍ਹਾਂ ਨੂੰ ਕੀ ਪਤਾ ਕਿ ਉਨ੍ਹਾਂ ਦੇ ਬੱਚਿਆਂ ਤੋਂ ਪੜਾਈ ਦੀ ਥਾਂ ਮਜ਼ਦੂਰੀ ਕਰਵਾਈ ਜਾਵੇਗੀ । ਜਦੋਂ ਇਸ ਦੇ ਬਾਰੇ ਸਕੂਲ ਦੇ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਪਣਾ ਪੱਲਾ ਝਾੜਦਿਆਂ ਇਸ ਦਾ ਸਾਰਾ ਦੋਸ਼ ਹੋਸਟਲ ਦੇ ਇੰਚਾਰਜ ਦੇ ਸਿਰ ਮਣ ਦਿੱਤਾ। ਬੱਚਿਆਂ ਅਤੇ ਚੌਕੀਦਾਰ ਨੇ ਇਸ ਸੱਭ ਦਾ ਜਿੰਮੇਵਾਰ ਸਕੂਲ ਦੇ ਪ੍ਰਿੰਸੀਪਲ ਨੂੰ ਦੱਸਿਆ।
ਬਾਲ ਮਜ਼ਦੂਰੀ ਕਾਨੂੰਨੀ ਅਪਰਾਧ ਹੈ ਪਰ ਸਕੂਲ ਵਰਗੀਆਂ ਥਾਵਾਂ 'ਤੇ ਹੀ ਕਾਨੂੰਨ ਦੀਆਂ ਧਜੀਆਂ ਉਡਾਈਆ ਜਾ ਰਹੀਆਂ ਹਨ। ਸਕੂਲ 'ਚ ਕੰਮ ਕਰਨ ਦੌਰਾਨ ਕਈ ਬੱਚਿਆਂ ਦੇ ਸੱਟਾਂ ਵੀ ਲੱਗੀਆਂ ਹੋਇਆ ਹਨ।


Related News