6 ਸਾਲਾ ਬੱਚੀ ਨਾਲ ਜਬਰ-ਜ਼ਨਾਹ, ਦੋਸ਼ੀ ਗ੍ਰਿਫ਼ਤਾਰ

09/22/2017 4:14:17 PM

ਹੁਸ਼ਿਆਰਪੁਰ (ਅਸ਼ਵਨੀ) : ਥਾਣਾ ਬੁੱਲ੍ਹੋਵਾਲ ਅਧੀਨ ਆਉਂਦੇ ਪਿੰਡ ਤਲਵੰਡੀ ਕਾਨੂੰਗੋ 'ਚ ਇਕ 6 ਸਾਲਾ ਬੱਚੀ ਜੋ ਪਹਿਲੀ ਜਮਾਤ 'ਚ ਪੜ੍ਹਦੀ ਹੈ, ਨਾਲ ਜਬਰ-ਜ਼ਨਾਹ ਕੀਤੇ ਜਾਣ ਦੀ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਉਕਤ ਮਾਮਲੇ 'ਚ ਧਾਰਾ 376 ਤਹਿਤ ਪ੍ਰੋਟੈਕਸ਼ਨ ਆਫ਼ ਚਿਲਡਰਨ ਫਰਾਮ ਸੈਕਸੁਅਲ ਐਕਟ 2012 ਦੀ ਧਾਰਾ 6 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਦੁਸ਼ਕਰਮ ਦੇ ਦੋਸ਼ੀ ਲੜਕੇ ਗਗਨਦੀਪ ਸਿੰਘ ਪੁੱਤਰ ਹਰਬੰਸ ਲਾਲ ਵਾਸੀ ਤਲਵੰਡ ਕਾਨੂੰਗੋ ਨੂੰ ਗ੍ਰਿਫ਼ਤਾਰ ਕੀਤਾ ਹੈ। ਪੀੜਤ ਬੱਚੀ ਤੇ ਦੋਸ਼ੀ ਲੜਕੇ ਦਾ ਮੈਡੀਕਲ ਕਰਵਾਇਆ ਗਿਆ ਹੈ।
ਥਾਣਾ ਬੁੱਲ੍ਹੋਵਾਲ ਦੇ ਏ. ਐੱਸ. ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਗ੍ਰਿਫ਼ਤਾਰ ਦੋਸ਼ੀ ਲੜਕੇ ਗਗਨਦੀਪ ਸਿੰਘ ਜੋ ਕਿ ਨਾਬਾਲਿਗ ਹੈ, ਨੂੰ ਨਿਆਇਕ ਜੁਡੀਸ਼ੀਅਲ ਮੈਜਿਸਟਰੇਟ ਪਹਿਲੀ ਸ਼੍ਰੇਣੀ-ਕਮ-ਡਿਊਟੀ ਮੈਜਿਸਟਰੇਟ ਗੁਰਸ਼ੇਰ ਸਿੰਘ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਮਾਣਯੋਗ ਅਦਾਲਤ ਨੇ ਦੋਸ਼ੀ ਨੂੰ 25 ਸਤੰਬਰ ਤੱਕ ਜੁਵੇਨਾਈਲ ਹੋਮ 'ਚ ਭੇਜਣ ਦਾ ਆਦੇਸ਼ ਦਿੱਤਾ ਹੈ।


Related News