'ਕੈਪਟਨ ਵਲੋਂ ਪੰਜਾਬੀਆਂ ਨੂੰ ਦਿੱਤੀ ਗਈ ਰਾਹਤਾਂ ਤੋਂ ਵਿਰੋਧੀ ਬੌਖਲਾਏ'

06/25/2017 2:27:31 PM

ਪਟਿਆਲਾ (ਰਾਜੇਸ਼) — ਪੀ.  ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਪਹਿਲੇ ਬਜਟ 'ਚ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਰਾਹਤਾਂ ਤੋਂ ਵਿਰੋਧੀ ਬੌਖਲਾ ਗਏ ਹਨ। ਇਸ ਲਈ ਬੌਖਲਾਹਟ 'ਚ ਉਹ ਵਿਧਾਨ ਸਭਾ 'ਚ ਹੰਗਾਮਾ ਕਰਨ ਲੱਗੇ ਹਨ।  ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਦੇਸ਼ ਦੇ ਕਿਸੇ ਰਾਜ ਦੀ ਅਜਿਹੀ ਪਹਿਲੀ ਸਰਕਾਰ ਬਣ ਗਈ ਹੈ, ਜਿਸ ਨੇ ਆਪਣੇ 3 ਮਹੀਨੇ ਦੇ ਕਾਰਜਕਾਲ 'ਚ ਲੋਕਾਂ ਦੇ ਨਾਲ ਕੀਤੇ ਗਏ ਵਾਅਦੇ ਨਿਭਾਏ ਹੋਣ।
ਪੱਤਰਕਾਰਾਂ ਤੋਂ ਗਲਬਾਤ ਕਰਦੇ ਹੋਏ ਕੇ. ਕੇ. ਸ਼ਰਮਾ ਨੇ ਕਿਹਾ ਕਿ ਇੰਨੇ ਕੰਮ ਤਾਂ ਬਾਦਲ ਸਰਕਾਰ ਨੇ ਆਪਣਾ 10 ਸਾਲ ਦੇ ਕਾਰਜਕਾਲ 'ਚ ਨਹੀਂ ਕੀਤਾ, ਜਿਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਸਿਰਫ 3 ਮਹੀਨਿਆਂ 'ਚ ਕਰ ਦਿੱਤਾ ਹੈ। ਇਹ ਹੀ ਵਜ੍ਹਾ ਹੈ ਕਿ ਆਮ ਆਦਮੀ ਪਾਰਟੀ ਦੇ ਧਰਨਿਆਂ 'ਚ 20-20 ਲੋਕ ਵੀ ਇੱਕਠੇ ਨਹੀਂ ਹੋ ਰਹੇ ਹਨ।  


Related News