ਮੁੱਖ ਮੰਤਰੀ ਵਲੋਂ ਦਿੱਤੀ ਰਾਹਤ ਨਾਲ ਹੋਟਲਾਂ ਤੇ ਰੈਸਟੋਰੈਂਟ ਇੰਡਸਟਰੀ ਨੂੰ ਮਿਲੀ ਆਕਸੀਜਨ

06/25/2017 1:54:47 PM

ਲੁਧਿਆਣਾ (ਸੇਠੀ/ਹਿਤੇਸ਼) — ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹਤ ਦੇ ਕੇ ਹੋਟਲ ਤੇ ਰੈਸਟੋਰੈਂਟ ਇੰਡਸਟਰੀ  ਨੂੰ ਆਕਸੀਜਨ ਦੇਣ ਦਾ ਕੰਮ ਕੀਤਾ ਹੈ। ਇਹ ਗੱਲ ਹੋਟਲ ਐਂਡ ਰੈਸਟੋਰੈਂਟ ਆਫ ਪੰਜਾਬ ਦੇ ਪ੍ਰਧਾਨ ਮਨਜੀਤ ਨਾਗਪਾਲ, ਉਪ-ਪ੍ਰਧਾਨ ਅਨਿਲ ਕੌਸ਼ਲ ਤੇ ਜਨਰਲ ਸਕੱਤਰ ਅਮਰਵੀਰ ਸਿੰਘ ਨੇ ਪ੍ਰੈੱਸ ਕਾਨਫੰਰਸ 'ਚ ਕਹੀ। ਉਨ੍ਹਾਂ ਨੇ ਕੈਪਟਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਇੰਡਸਟਰੀ ਆਖਿਰੀ ਸਾਹ ਹੀ ਲੈ ਰਹੀ ਸੀ ।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਵਲੋਂ ਨੈਸ਼ਨਲ ਤੇ ਸਟੇਟ ਹਾਈਵੇਅ 'ਤੇ 500 ਮੀਟਰ ਦੇ ਦਾਅਰੇ 'ਚ ਪੈਣ ਵਾਲੇ ਹੋਟਲ-ਰੈਸਟੋਰੈਂਟਾਂ 'ਚ ਸ਼ਰਾਬ ਪੋਰਸਣ 'ਤੇ ਬੈਨ ਲਗਾ ਦਿੱਤਾ ਸੀ। ਇਸ ਨਾਲ ਹੋਟਲ-ਰੈਸਟੋਰੈਂਟ ਇੰਡਸਟਰੀ ਬੰਦ ਹੋਣ ਦੇ ਕਗਾਰ 'ਤੇ ਪਹੁੰਚ ਗਈ ਸੀ। ਉਥੇ ਹੀ ਇਨ੍ਹਾਂ 'ਚ ਕੰਮ ਕਰਨ ਵਾਲੇ 5 ਲੱਖ ਮੁਲਾਜ਼ਮਾਂ ਦੀ ਨੌਕਰੀ ਵੀ ਚਲੀ ਗਈ ਸੀ। ਇਨ੍ਹਾਂ 'ਚ ਪੰਜਾਬ ਦੇ ਕਰੀਬ 17,000  ਤੇ ਲੁਧਿਆਣਾ ਦੇ 73 ਹੋਟਲ-ਰੈਸਟੋਰੈਂਟ ਸ਼ਾਮਲ ਹਨ। ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ 'ਚ ਇਸ ਮਾਮਲੇ 'ਤੇ ਬਿਲ ਪਾਸ ਕਰ ਕੇ ਹੋਟਲ-ਰੈਸਟੋਰੈਂਟ ਸ਼ਾਮਲ ਹਨ। ਮੁੱਖ ਮੰਤਰੀ  ਕੈਪਟਨ ਅਮਰਿਦੰਰ ਸਿੰਘ ਨੇ ਪੰਜਾਬ ਵਿਧਾਨ ਸਭਾ 'ਚ ਇਸ ਮਾਮਲੇ 'ਤੇ ਬਿਲ ਪੇਸ਼ ਕਰ ਕੇ ਹੋਟਲ-ਰੈਸਟੋਰੈਂਟ ਤੇ ਬਾਰ 'ਚ ਫਿਰ ਤੋਂ ਸ਼ਰਾਬ ਸਰਵ ਕਰਨ ਦਾ ਰਾਹ ਸਾਫ ਕਰ ਦਿੱਤਾ ਹੈ। ਕੈਪਟਨ  ਦੇ ਇਸ ਠੋਸ ਕਦਮ ਦਾ ਕਾਰੋਬਾਰੀਆਂ ਨੇ ਸਵਾਗਤ ਕੀਤਾ ਹੈ। 
ਉਨ੍ਹਾਂ ਦੱਸਿਆ ਕਿ ਇਕੱਲੇ ਪੰਜਾਬ 'ਚ ਹੋਟਲ ਤੇ ਰੈਸਟੋਰੈਂਟ 'ਚ ਕੰਮ ਕਰਨ ਵਾਲੇ 5 ਲੱਖ ਮੁਲਾਜ਼ਮਾਂ ਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ ਗਿਆ ਸੀ ਤੇ ਬਾਕੀ ਬਚੇ 1 ਲੱਖ ਮੁਲਾਜ਼ਮਾਂ ਨੂੰ ਵੀ ਜਵਾਬ ਦੇਣ ਵਾਲੇ ਸਨ। ਇਨ੍ਹਾਂ ਹੀ ਨਹੀਂ, ਉਨ੍ਹਾਂ ਦਾ ਕਾਰੋਬਾਰ ਠੱਪ ਹੋ ਜਾਣ ਤੋਂ ਪਿਛਲੇ 3 ਮਹੀਨੇ 'ਚ 900 ਕਰੋੜ ਰੁਪਏ ਸਰਕਾਰੀ ਰੈਵਨਿਊ 'ਚ ਵੀ ਗਿਰਾਵਚ ਦਰਜ ਕੀਤੀ ਗਈ ਹੈ ਪਰ ਹੁਣ ਜਿਥੇ 5 ਲੱਖ ਮੁਲਾਜ਼ਮਾਂ ਦੀ ਨੌਕਰੀ ਫਿਰ ਤੋਂ ਬਹਾਲ ਹੋ ਜਾਵੇਗੀ, ਉਥੇ ਰੈਵਨਿਊ 'ਚ ਵੀ ਵਾਧਾ ਹੋਣਾ ਤੈਅ ਹੈ। ਇਸ ਦੌਰਾਨ ਸੁਖਦਰਸ਼ਨ ਜੈਨ ਤੇ ਨਰੇਸ਼ ਸੇਠੀ ਨੇ ਦੱਸਿਆ ਉਨ੍ਹਾਂ ਦੀ ਇੰਡਸਟਰੀ ਦੇ ਨਾਲ ਦੁੱਧ, ਪਾਣੀ-ਕੋਲਡ ਡ੍ਰਿੰਕ ਵਿਕਰੇਤਾ, ਫਲ ਸਬਜ਼ੀਆਂ ਵੇਚਣ ਵਾਲੇ, ਧੋਬੀ ਆਦਿ ਸਾਰੇ ਜੁੜੇ ਹੋਏ ਹਨ। ਉਨ੍ਹਾਂ ਦਾ ਕੰਮ ਬੰਦ ਹੋ ਜਾਣ ਨਾਲ ਸਾਰਿਆਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋਇਆ ਹੈ। ਪੰਜਾਬ ਦੀ ਕੈਪਟਨ ਸਰਕਾਰ ਨੇ ਪੁਖਤਾ ਕਦਮ ਚੁੱਕ ਕੇ ਸਾਰਿਆਂ ਨੂੰ ਬਚਾ ਲਿਆ ਹੈ।  


Related News