ਮੋਦੀ ਸਰਕਾਰ ਤੇ ਸੰਘ ਪਰਿਵਾਰ ਦੀਆਂ ਫਿਰਕੂ ਨੀਤੀਆਂ ਵਿਰੁੱਧ ਚੇਤਨਾ ਕੈਂਡਲ ਮਾਰਚ

10/19/2017 2:42:08 AM

ਅਜਨਾਲਾ,   (ਬਾਠ)-  ਅੱਜ ਇਥੇ ਬਾਜ਼ਾਰਾਂ 'ਚ ਦੀਵਾਲੀ ਦੇ ਤਿਉਹਾਰ ਮੌਕੇ ਆਰ. ਐੱਮ. ਪੀ. ਆਈ. ਦੇ ਕਾਰਕੁੰਨਾਂ ਨੇ ਤਹਿਸੀਲ ਪੱਧਰੀ ਮੋਦੀ ਸਰਕਾਰ ਤੇ ਸੰਘ ਪਰਿਵਾਰ ਦੀਆਂ ਫਿਰਕੂ ਫਾਸ਼ੀਵਾਦੀ ਨੀਤੀਆਂ ਵਿਰੁੱਧ ਚੇਤਨਾ ਕੈਂਡਲ ਮਾਰਚ ਕੱਢਿਆ। ਮਾਰਚ ਦੌਰਾਨ ਮੁਜ਼ਾਹਰਾਕਾਰੀਆਂ ਨੇ ਆਪਣੇ ਹੱਥਾਂ 'ਚ ਜਗਦੇ ਦੀਵੇ ਫੜੇ ਹੋਏ ਸਨ ਅਤੇ ਉਨ੍ਹਾਂ ਵੱਲੋਂ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ।
ਇਸ ਮੌਕੇ ਸੰਬੋਧਨ ਕਰਦਿਆਂ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਦੇ ਸੂਬਾ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨੇ ਮੋਦੀ ਸਰਕਾਰ 'ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ, ਸਮਾਜਿਕ ਸੇਵਾਵਾਂ ਦੀ ਅਤਿ-ਖਸਤਾ ਹਾਲਤ, ਜੀ. ਐੱਸ. ਟੀ., ਨੋਟਬੰਦੀ ਆਦਿ ਭਖਦੇ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਮੋਦੀ ਸਰਕਾਰ ਦੀ ਸਰਪ੍ਰਸਤੀ ਹੇਠ ਸੰਘ ਪਰਿਵਾਰ ਵੱਲੋਂ ਲੋਕਾਂ ਨੂੰ ਮਨੂੰਵਾਦੀ ਵਿਚਾਰਧਾਰਾ ਤਹਿਤ ਜਿਥੇ ਜਾਤਾਂ-ਪਾਤਾਂ 'ਚ ਵੰਡਿਆ ਜਾ ਰਿਹਾ ਹੈ, ਉਥੇ ਧਾਰਮਿਕ ਘੱਟ ਗਿਣਤੀਆਂ, ਦਲਿਤਾਂ, ਔਰਤਾਂ ਤੇ ਗਰੀਬਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਫਿਰਕੂ ਜ਼ਹਿਰ ਘੋਲਿਆ ਜਾ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਮੋਦੀ ਸਰਕਾਰ ਦੀਆਂ ਗੈਰ-ਮਨੁੱਖਤਾਵਾਦੀ ਕੋਝੀਆਂ ਚਾਲਾਂ ਨੂੰ ਭਾਂਜ ਦੇਣ ਅਤੇ ਆਪਣੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ਸੰਘਰਸ਼ਾਂ ਦੇ ਪਿੜ ਮੱਲਣ ਦਾ ਸੱਦਾ ਦਿੱਤਾ।
ਇਸ ਮੌਕੇ ਕੁਲਵੰਤ ਸਿੰਘ ਮੱਲੂਨੰਗਲ, ਉਂਕਾਰ ਸਿੰਘ ਭਲਾ ਪਿੰਡ, ਸੁੱਚਾ ਸਿੰਘ ਘੋਗਾ, ਸੁਰਜੀਤ ਸਿੰਘ ਸੰਗੂਆਣਾ, ਬਲਕਾਰ ਸਿੰਘ ਗੁੱਲਗੜ੍ਹ, ਤਰਸੇਮ ਸਿੰਘ ਕਾਮਲਪੁਰਾ, ਹਰਜਿੰਦਰ ਸਿੰਘ ਸੋਹਲ, ਰਜਿੰਦਰ ਸਿੰਘ ਭਲਾ ਪਿੰਡ, ਬੇਅੰਤ ਸਿੰਘ ਮੱਲੂਨੰਗਲ, ਸੂਬਾ ਕਮੇਟੀ ਮੈਂਬਰ ਸੀਤਲ ਸਿੰਘ ਤਲਵੰਡੀ, ਤਹਿਸੀਲ ਸਕੱਤਰ ਗੁਰਨਾਮ ਸਿੰਘ ਉਮਰਪੁਰਾ, ਸਰਬਜੀਤ ਕੌਰ ਜਸਰਾਊਰ, ਗੁਰਜੀਤ ਕੌਰ, ਕਰਮ ਕੌਰ ਚੱਕ ਡੋਗਰਾ, ਮੁਖਵਿੰਦਰ ਕੌਰ, ਹਰਨੇਕ ਸਿੰਘ ਨੇਪਾਲ, ਸੁਰਿੰਦਰ ਕੁਮਾਰ ਚੜਤੇਵਾਲੀ, ਲੋਕ ਗਾਇਕ ਗੁਰਪਾਲ ਗਿੱਲ ਸੈਦਪੁਰ, ਮੈਡਮ ਮੋਨਾ ਅਜਨਾਲਾ ਆਦਿ ਹਾਜ਼ਰ ਸਨ।


Related News