ਮੋਹਾਲੀ ''ਚ ਠੱਗ ਨੇ ਫਿਲਮੀ ਅੰਦਾਜ਼ ''ਚ ਮਾਰੀ ਠੱਗੀ, ਹੈਰਾਨ ਕਰਨ ਵਾਲੀ ਹੈ ਪੂਰੀ ਘਟਨਾ (ਵੀਡੀਓ)

09/25/2016 1:13:11 PM

ਮੋਹਾਲੀ : ਸੀ. ਸੀ. ਟੀ. ਵੀ. ''ਚ ਕੈਦ ਹੋਏ ਇਸ ਠੱਗ ਨੇ ਪਹਿਲਾਂ ਤਾਂ ਢਾਬੇ ਦੇ ਮਾਲਕ ਨੂੰ 31 ਖਾਣੇ ਅਤੇ 31 ਮਿਲਕ ਬਦਾਮ ਪੈਕ ਕਰਨ ਦਾ ਆਰਡਰ ਦਿੱਤਾ ਜਿਸ ਦਾ ਬਿੱਲ 5000 ਰੁਪਏ ਬਣਿਆ। ਫਿਰ ਠੱਗ ਨੇ ਮਾਲਕ ਨੂੰ ਕਿਹਾ ਕਿ ਉਹ ਬੈਂਕ ਕਰਮਚਾਰੀ ਹੈ ਅਤੇ ਉਸ ਕੋਲ 30 ਹਜ਼ਾਰ ਰੁਪਏ ਦੇ ਬਿਲਕੁਲ ਨਵੇਂ ਨੋਟ ਹਨ। ਬਿੱਲ 5 ਹਜ਼ਾਰ ਦਾ ਬਣਿਆ ਹੈ ਅਤੇ ਉਹ ਉਸ ਨੂੰ 25 ਹਜ਼ਾਰ ਹੋਰ ਦੇ ਦੇਵੇ ਜਿਸ ਦੇ ਬਦਲੇ ਉਹ ਉਸ ਨੂੰ 30 ਹਜ਼ਾਰ ਦੇ ਨਵੇਂ ਨੋਟ ਦੇ ਦੇਵੇਗਾ। ਬਸ ਫਿਰ ਕੀ ਸੀ ਢਾਬਾ ਮਾਲਕ ਨੇ 25 ਹਜ਼ਾਰ ਦੇ ਦਿੱਤੇ ਅਤੇ ਆਪਣੇ ਕਰਿੰਦੇ ਨੂੰ ਨਵੇਂ ਨੋਟ ਲੈਣ ਭੇਜ ਦਿੱਤਾ। ਨਵੇਂ ਨੋਟ ਤਾਂ ਕੀ ਆਉਣੇ ਸੀ ਠੱਗ ਕਰਿੰਦੇ ਨੂੰ ਵੀ ਚਕਮਾ ਦੇ ਕੇ ਫਰਾਰ ਹੋ ਗਿਆ।
ਇਸ ਮਾਮਲੇ ''ਚ ਪੁਲਸ ਹੱਥ ਕੁਝ ਨਹੀਂ ਲੱਗ ਸਕਿਆ। ਬਸ ਢਾਬੇ ''ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਮਿਲੀ ਇਸ ਫੁਟੇਜ ਦੇ ਆਧਾਰ ''ਤੇ ਭਾਲ ਕੀਤੀ ਜਾ ਰਹੀ ਹੈ।


Gurminder Singh

Content Editor

Related News