ਕੇਂਦਰ ਸਰਕਾਰ ਦੇ ਫੈਸਲੇ ਤੋਂ ਨਾਰਾਜ਼ ਅਕਾਲੀ ਦਲ! (ਵੀਡੀਓ)

08/18/2017 8:42:46 PM

ਕੀਰਤਪੁਰ ਸਾਹਿਬ— ਕੇਂਦਰ ਦੀ ਐਨ.ਡੀ.ਏ ਸਰਕਾਰ 'ਚ ਭਾਈਵਾਲ ਅਕਾਲੀ ਦਲ, ਭਾਜਪਾ ਦੇ ਇੱਕ ਫੈਸਲੇ ਤੋਂ ਕਾਫੀ ਨਾਰਜ਼ ਦਿੱਖ ਰਹੀ ਹੈ। ਉਹ ਫੈਸਲਾ ਹੈ ਪੰਜਾਬ ਦੇ ਗੁਆਂਢੀ ਰਾਜਾਂ ਸਮੇਤ ਕੁਝ ਪੂਰਬੀ ਸੂਬਿਆਂ ਨੂੰ ਟੈਕਸਾਂ 'ਚ ਸਪੈਸ਼ਲ ਛੋਟ ਦੇਣ ਦਾ। ਅਕਾਲੀ ਦਲ ਮੁਤਾਬਕ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਦਾ ਹੋਰ ਵੀ ਜ਼ਿਆਦਾ ਸਨਅਤੀ ਨੁਕਸਾਨ ਹੋਵੇਗਾ।
ਕੇਂਦਰ ਦੇ ਨਵੇਂ ਫੈਸਲੇ ਮੁਤਾਬਕ ਪੰਜਾਬ ਦੇ ਗੁਆਂਢੀ ਸੂਬੇ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਸਮੇਤ ਕੁਝ ਪੂਰਵੀ ਰਾਜਾਂ ਨੂੰ 31 ਮਾਰਚ 2017 ਤੱਕ ਹਰ ਇਕ ਇੰਡਸਟਰੀ ਰਿਫੰਡ ਸਿਸਟਮ ਤਹਿਤ ਰਿਫੰਡ ਲੈ ਸਕਦੀ ਹੈ।


Related News