ਜੀ. ਐੱਸ. ਟੀ. ਖਿਲਾਫ ਕੱਪੜਾ ਵਪਾਰੀਆਂ ਨੇ ਕੀਤਾ ਰੋਸ ਪ੍ਰਦਰਸ਼ਨ

06/27/2017 2:29:04 PM

ਅੰਮ੍ਰਿਤਸਰ, (ਸੁਮਿਤ ਖੰਨਾ) - ਕੇਂਦਰ ਸਰਾਕਰ ਵੱਲੋਂ ਲਗਾਈ ਗਈ ਜੀ. ਐੱਸ. ਟੀ. ਕੁਝ ਹੀ ਦਿਨਾਂ ਬਾਅਦ ਦੇਸ਼  'ਚ ਲਾਗੂ ਹੋਣ ਜਾ ਰਹੀ ਹੈ। ਉੱਥੇ ਹੀ ਵਪਾਰੀ ਵਰਗ ਇਸ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਹਨ। ਇਸ ਵਿਚਕਾਰ ਦੇਸ਼ ਭਰ 'ਚ ਅੱਜ ਕੱਪੜਾ ਵਪਾਰੀ ਹੜਤਾਲ 'ਤੇ ਹੈ। ਇਸ ਦੌਰਾਨ ਅੰਮ੍ਰਿਤਸਰ 'ਚ 3 ਦਿਨਾਂ ਦੇ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ 'ਤੇ ਵਪਾਰੀਆਂ ਨੇ ਦੁਕਾਨਾਂ ਬੰਦ ਕਰ ਕੇ ਟੈਕਸ ਦਾ ਵਿਰੋਧ ਕੀਤਾ। ਵਪਾਰੀਆਂ ਦਾ ਕਹਿਣਾ ਹੈ ਕਿ ਇਹ ਟੈਕਸ ਸਰਕਾਰ ਵਲੋਂ ਵਪਾਰੀਆਂ 'ਤੇ ਲਗਾ ਕੇ ਵਪਾਰ ਨੂੰ ਖਤਮ ਕੀਤਾ ਜਾ ਰਿਹਾ ਹੈ। ਜਿਸ ਕਾਰਨ ਉਹ ਇਸ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਟੈਕਸ ਨੂੰ ਵਪਾਰ 'ਤੇ ਨਹੀਂ ਲੱਗਣ ਦੇਣਗੇ । ਜਿਸ ਕਾਰਨ ਅੱਜ ਦੁਕਾਨਾਂ ਬੰਦ ਰੱਖੀਆਂ ਗਈਆਂ ਹਨ।
 


Related News