2 ਚੋਰ ਸੀ. ਸੀ. ਟੀ. ਵੀ. ਕੈਮਰੇ ''ਚ ਕੈਦ

12/10/2017 5:40:09 AM

ਹੁਸ਼ਿਆਰਪੁਰ, (ਜ.ਬ.)- ਸ਼ਹਿਰ ਦੇ ਸੁਭਾਸ਼ ਨਗਰ ਦੇ ਨਾਲ ਲੱਗਦੇ ਮੁਹੱਲਾ ਦਸਮੇਸ਼ ਨਗਰ ਦੀ ਗਲੀ ਨੰ. 6 'ਚ ਬੀਤੀ ਰਾਤ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਚੋਰ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਏ। ਪਰਿਵਾਰਕ ਮੈਂਬਰ ਘਰ ਨੂੰ ਬਾਹਰੋਂ ਤਾਲੇ ਲਾ ਕੇ ਕਿਸੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਗਏ ਹੋਏ ਸਨ। ਚੋਰੀ ਦੀ ਘਟਨਾ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਸਵੇਰੇ ਉਸ ਸਮੇਂ ਪਤਾ ਲੱਗਾ, ਜਦੋਂ ਘਰ ਪਰਤਣ 'ਤੇ ਉਨ੍ਹਾਂ ਨੂੰ ਸਾਰੇ ਤਾਲੇ ਟੁੱਟੇ ਹੋਏ ਮਿਲੇ। ਉਨ੍ਹਾਂ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਚੋਰਾਂ ਨੇ ਅਲਮਾਰੀਆਂ ਦੇ ਤਾਲੇ ਵੀ ਤੋੜੇ ਹੋਏ ਸਨ। ਚੋਰਾਂ ਨੇ ਘਰ 'ਚ ਲੱਗੇ ਐੱਲ. ਸੀ. ਡੀ. ਸਮੇਤ ਨਕਦੀ, ਗਹਿਣੇ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਪੁਲਸ ਨੇ ਸੂਚਨਾ ਮਿਲਣ ਉਪਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 
ਚੋਰੀ ਸਬੰਧੀ ਜਾਣਕਾਰੀ ਦਿੰਦਿਆਂ ਗਲੀ ਨੰ. 6 ਦਸਮੇਸ਼ ਨਗਰ ਵਾਸੀ ਕੁਲਜੀਤ ਸਿੰਘ ਨੇ ਦੱਸਿਆ ਕਿ ਉਹ ਦੋ ਦਿਨਾਂ ਲਈ ਬੀਤੀ 6 ਦਸੰਬਰ ਤੋਂ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ਸਮਾਗਮ 'ਚ ਭਾਗ ਲੈਣ ਗਏ ਹੋਏ ਸਨ। ਉਨ੍ਹਾਂ ਦੱਸਿਆ ਕਿ ਘਰ ਦੇ ਨਾਲ ਹੀ ਦੁਕਾਨ 'ਤੇ ਕੰਪਿਊਟਰ ਦਾ ਕੰਮ ਕਰਨ ਵਾਲੇ ਲੜਕੇ ਅਮਿਤ ਸ਼ਰਮਾ ਨੇ ਉਨ੍ਹਾਂ ਨੂੰ ਚੋਰੀ ਸਬੰਧੀ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੇਖਣ ਤੋਂ ਪਤਾ ਲੱਗਦਾ ਹੈ ਕਿ 2 ਨੌਜਵਾਨ ਘਰ ਅੰਦਰ ਦਾਖ਼ਲ ਹੋ ਰਹੇ ਹਨ ਪਰ ਉਨ੍ਹਾਂ ਵੱਲੋਂ ਕੈਮਰਿਆਂ ਦੀ ਦਿਸ਼ਾ ਘੁਮਾਏ ਜਾਣ ਕਾਰਨ ਅੱਗੇ ਦੀ ਘਟਨਾ ਰਿਕਾਰਡ ਨਹੀਂ ਹੋ ਸਕੀ।


Related News