ਪਟਿਆਲਾ ਰੇਲਵੇ ਸਟੇਸ਼ਨ ਦੇ ਹਰ ਕੋਨੇ ''ਤੇ ਰਹੇਗੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਜ਼ਰ

08/14/2017 4:45:23 PM

ਪਟਿਆਲਾ (ਬਲਜਿੰਦਰ) : ਰੇਲਵੇ ਸਟੇਸ਼ਨ ਪਟਿਆਲਾ ਦੇ ਹਰ ਕੋਨੇ 'ਤੇ ਹੁਣ ਜਲਦ ਹੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਜ਼ਰ ਰਹੇਗੀ, ਜਿਸ ਦੇ ਲਈ ਬਕਾਇਦਾ ਰੇਲਵੇ ਵਲੋਂ ਇਕ ਸਰਵੇ ਕਰਾਇਆ ਗਿਆ ਹੈ ਅਤੇ ਸਰਵੇ ਤੋਂ ਬਾਅਦ 55 ਸੀ. ਸੀ. ਟੀ. ਵੀ. ਕੈਮਰਿਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਐਲਾਨ ਸਹਾਇਕ ਸੁਰੱਖਿਆ ਕਮਿਸ਼ਨਰ ਐੱਨ. ਐੱਮ. ਵਸ਼ਿਸ਼ਟ ਵਲੋਂ ਪਟਿਆਲਾ 'ਚ ਕੀਤਾ ਗਿਆ। ਵਸ਼ਿਸ਼ਟ ਇੱਥੇ ਰੇਲਵੇ ਸਟੇਸ਼ਨ ਦੀ ਆਜ਼ਾਦੀ ਦਿਹਾੜੇ ਮੌਕੇ ਸੁਰੱਖਿਆ ਨੂੰ ਲੈ ਕੇ ਮੀਟਿੰਗ ਕਰਨ ਲਈ ਵਿਸ਼ੇਸ਼ ਤੌਰ 'ਤੇ ਪੁੱਜੇ ਸਨ। ਰੇਲਵੇ ਪੁਲਸ ਨੂੰ ਸਨਾਈਪਰ ਡੌਗ ਵੀ ਦਿੱਤੇ ਜਾ ਰਹੇ ਹਨ। ਪੂਰੀ ਡਵੀਜ਼ਨ ਨੂੰ ਕਿੰਨੇ ਮਿਲਣਗੇ ਅਤੇ ਪਟਿਆਲਾ 'ਚ ਕਿੰਨੇ ਤਾਇਨਾਤ ਕੀਤੇ ਜਾਣਗੇ, ਇਸ ਦਾ ਫੈਸਲਾ ਬਾਅਦ 'ਚ ਕੀਤਾ ਜਾਵੇਗਾ ਪਰ ਅਜੇ ਰੇਲਵੇ ਪੁਲਸ ਪੂਰੀ ਤਰ੍ਹਾਂ ਨਾਲ ਆਧੁਨਿਕ ਹੋਣ ਜਾ ਰਹੀ ਹੈ। ਇਸ ਮੌਕੇ 'ਤੇ ਥਾਣਾ ਰੇਲਵੇ ਪੁਲਸ ਫੋਰਸ ਦੇ ਇੰਚਾਰਜ ਇੰਸਪੈਕਟਰ ਜੀ. ਐੱਸ. ਆਹਲੂਵਾਲੀਆ ਅਤੇ ਥਾਣਾ ਜੀ. ਆਰ. ਪੀ.ਦੇ ਇੰਚਾਰਜ ਇੰਸਪੈਕਟਰ ਵਿਮਲ ਕੁਮਾਰ ਵੀ ਮੌਜੂਦ ਸਨ। 


Related News